ਝੱਖੜ ਕਰਕੇ ਹੋਰਡਿੰਗ ਡਿੱਗਿਆ; ਅੱਠ ਹਲਾਕ
06:28 AM May 14, 2024 IST
ਮੁੰਬਈ: ਇੱਥੇ ਅੱਜ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਘਾਟਕੋਪਰ ਇਲਾਕੇ ਦੇ ਪੈਟਰੋਲ ਪੰਪ ’ਤੇ ਲੋਹੇ ਦਾ ਹੋਰਡਿੰਗ ਡਿੱਗਣ ਕਾਰਨ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 60 ਵਿਅਕਤੀ ਜ਼ਖਮੀ ਹੋ ਗਏ। ਇਸੇ ਦੌਰਾਨ ਮੁੰਬਈ ਹਵਾਈ ਅੱਡੇ ’ਤੇ ਉਡਾਣਾਂ ਵੀ ਇਕ ਘੰਟੇ ਲਈ ਮੁਅੱਤਲ ਕਰ ਦਿੱਤੀਆਂ ਗਈਆਂ। ਇਸੇ ਤਰ੍ਹਾਂ ਲੋਕਲ ਰੇਲ ਗੱਡੀਆਂ ਵੀ ਦੇਰੀ ਨਾਲ ਚੱਲੀਆਂ। ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਸ਼ਾਮ 4.30 ਵਜੇ ਛੇੜਾ ਨਗਰ ਜਿਮਖਾਨਾ ਨੇੜੇ ਵਾਪਰਿਆ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੇ ਕਰਮਚਾਰੀ ਅਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ, ‘‘ਹਾਦਸੇ ਵਿੱਚ ਅੱਠ ਮੌਤਾਂ ਹੋ ਗਈਆਂ ਅਤੇ ਘੱਟੋ-ਘੱਟ 60 ਵਿਅਕਤੀ ਜ਼ਖਮੀ ਹੋਏ ਹਨ।’’ ਬੀਐੱਮਸੀ ਦੇ ਕਮਿਸ਼ਨਰ ਭੂਸ਼ਣ ਗਗਰਾਨੀ ਨੇ ਕਿਹਾ ਕਿ ਇੱਕ ਐੱਨਡੀਆਰਐੱਫ ਦੀ ਟੀਮ ਬਚਾਅ ਕਾਰਜਾਂ ਵਿੱਚ ਸ਼ਾਮਲ ਹੋ ਗਈ ਹੈ। -ਪੀਟੀਆਈ
Advertisement
Advertisement
Related News
Advertisement