ਹਾਈ ਕੋਰਟ ਵੱਲੋਂ ਚੰਡੀਗੜ੍ਹ ਤੋਂ ਕੌਮਾਂਤਰੀ ਉਡਾਣਾਂ ਨਾ ਵਧਣ ’ਤੇ ਕੇਂਦਰ ਦੀ ਜਵਾਬ-ਤਲਬੀ
06:49 AM Oct 30, 2024 IST
Advertisement
ਚੰਡੀਗੜ੍ਹ (ਸੌਰਭ ਮਲਿਕ):
Advertisement
ਇੱਥੋਂ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਅਪਗਰੇਡ ਲੈਂਡਿੰਗ ਸਿਸਟਮ ਲੱਗਣ ਦੇ ਬਾਵਜੂਦ ਕੌਮਾਂਤਰੀ ਉਡਾਣਾਂ ਦੀ ਗਿਣਤੀ ਨਾ ਵਧਣ ’ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੇਂਦਰ ਦੀ ਜਵਾਬਤਲਬੀ ਕੀਤੀ ਹੈ। ਅਦਾਲਤ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਦੇ ਸਕੱਤਰ ਨੂੰ ਪੁੱਛਿਆ ਹੈ ਕਿ ਚੰਡੀਗੜ੍ਹ ਦਾ ਹਵਾਈ ਅੱਡਾ ਕੌਮਾਂਤਰੀ ਹੈ ਤੇ ਇੱਥੋਂ ਰੋਜ਼ਾਨਾ ਦੋ ਕੌਮਾਂਤਰੀ ਹਵਾਈ ਉਡਾਣਾਂ ਚਲਦੀਆਂ ਹਨ ਜਦਕਿ ਅੰਮ੍ਰਿਤਸਰ ਦਾ ਹਵਾਈ ਅੱਡਾ ਘਰੇਲੂ ਹੈ ਪਰ ਉਥੋਂ 14 ਕੌਮਾਂਤਰੀ ਹਵਾਈ ਉਡਾਣਾਂ ਚਲਦੀਆਂ ਹਨ। ਬੈਂਚ ਨੇ ਚੰਡੀਗੜ੍ਹ ਹਵਾਈ ਅੱਡੇ ਤੋਂ ਰੋਜ਼ਾਨਾ ਕੌਮਾਂਤਰੀ ਉਡਾਣਾਂ ਦੇ ਸੀਮਤ ਸੰਪਰਕ ਨੂੰ ਮੰਦਭਾਗਾ ਦੱਸਦਿਆਂ ਸਕੱਤਰ ਨੂੰ ਇਸ ਸਬੰਧ ਵਿਚ ਹਲਫਨਾਮਾ ਦਾਇਰ ਕਰਨ ਲਈ ਕਿਹਾ ਹੈ।
Advertisement
Advertisement