ਹਾਈ ਕੋਰਟ ਵੱਲੋਂ ਮਹੂਆ ਮੋਇਤਰਾ ਦੀ ਅੰਤਰਿਮ ਪਟੀਸ਼ਨ ਖਾਰਜ
07:22 AM Mar 05, 2024 IST
ਨਵੀਂ ਦਿੱਲੀ, 4 ਮਾਰਚ
ਦਿੱਲੀ ਹਾਈ ਕੋਰਟ ਨੇ ਤ੍ਰਿਣਾਮੂਲ ਕਾਂਗਰਸ ਦੀ ਆਗੂ ਮਹੂਆ ਮੋਇਤਰਾ ਵੱਲੋਂ ਦਾਇਰ ਇੱਕ ਅੰਤਰਿਮ ਪਟੀਸ਼ਨ ਅੱਜ ਖਾਰਜ ਕਰ ਦਿੱਤੀ ਜਿਸ ਵਿੱਚ ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਤੇ ਵਕੀਲ ਜੈ ਅਨੰਤ ਦੇਹਾਦ੍ਰਈ ਨੂੰ ਉਨ੍ਹਾਂ ਖ਼ਿਲਾਫ਼ ਕੋਈ ਵੀ ਫਰਜ਼ੀ ਤੇ ਇਤਰਾਜ਼ਯੋਗ ਸਮੱਗਰੀ ਪੋਸਟ ਕਰਨ ਜਾਂ ਪ੍ਰਸਾਰਤ ਕਰਨ ਤੋਂ ਰੋਕਣ ਦੀ ਮੰਗ ਕੀਤੀ ਗਈ ਸੀ। ਮੋਇਤਰਾ ਨੂੰ ਹਾਲ ਹੀ ਵਿੱਚ ਲੋਕ ਸਭਾ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਜਸਟਿਸ ਸਚਿਨ ਦੱਤਾ ਨੇ ਫ਼ੈਸਲਾ ਸੁਣਾਉਂਦਿਆਂ ਕਿਹਾ, ‘ਮੈਂ ਰੋਕ ਲਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਹੈ।’ -ਪੀਟੀਆਈ
Advertisement
Advertisement