ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਾਵਰਕੌਮ ਦਫ਼ਤਰ ਦਾ ਹੈਲਪ ਡੈਸਕ ਹੋਇਆ ‘ਹੈਲਪਲੈੱਸ’

07:27 AM Jul 10, 2024 IST
ਹੈਲਪ ਡੈਸਕ ’ਤੇ ਸ਼ਿਕਾਇਤ ਕਰਦੇ ਹੋਏ ਖ਼ਪਤਕਾਰ।

ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 9 ਜੁਲਾਈ
ਲੋਕ ਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ‘ਆਪ’ ਨੇ ਚਿੰਤਨ ਮਗਰੋਂ ਲੋਕਾਂ ਦਾ ਭਰੋਸਾ ਜਿੱਤਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਪਾਵਰਕੌਮ ਸਣੇ ਹੋਰਨਾਂ ਸਰਕਾਰੀ ਦਫ਼ਤਰਾਂ ਵਿੱਚ ਹੈਲਪ ਡੈਸਕ ਸਥਾਪਿਤ ਕੀਤੇ ਸਨ ਪਰ ਇਨ੍ਹਾਂ ਦਾ ਆਮ ਲੋਕਾਂ ਨੂੰ ਬਹੁਤਾ ਫ਼ਾਇਦਾ ਨਹੀਂ ਹੋ ਰਿਹਾ। ਅੱਜ ਮੁਹਾਲੀ ਦੇ ਪਾਵਰਕੌਮ ਦਫ਼ਤਰ ਦਾ ਸਰਵਰ ਸਵੇਰੇ ਤੋਂ ਹੀ ਬੰਦ ਸੀ। ਇਸ ਕਾਰਨ ਆਪਣੇ ਕੰਮਾਂ ਕਾਰਾਂ ਲਈ ਪਾਵਰਕੌਮ ਦੇ ਦਫ਼ਤਰ ਵਿੱਚ ਪਹੁੰਚੇ ਸ਼ਹਿਰ ਵਾਸੀ ਕਾਫ਼ੀ ਦੇਰ ਤੱਕ ਖੱਜਲ-ਖੁਆਰ ਹੁੰਦੇ ਰਹੇ।
ਇਸ ਦੌਰਾਨ ਕਈ ਪੀੜਤ ਖ਼ਪਤਕਾਰਾਂ ਨੇ ਪਾਵਰਕੌਮ ਦੇ ਐਕਸੀਅਨ ਤਰਨਜੀਤ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪ-ਬੀਤੀ ਦੱਸੀ ਤਾਂ ਅਧਿਕਾਰੀ ਨੇ ਤੁਰੰਤ ਪਾਵਰਕੌਮ ਦੇ ਦਫ਼ਤਰ ਵਿੱਚ ਫੋਨ ’ਤੇ ਗੱਲ ਕੀਤੀ ਅਤੇ ਉਨ੍ਹਾਂ ਨੂੰ ਸਰਵਰ ਡਾਊਨ ਬਾਰੇ ਦੱਸਿਆ। ਖ਼ਪਤਕਾਰਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ’ਤੇ ਭਾਵੇਂ ਪਾਵਰਕੌਮ ਦਫ਼ਤਰ ਵਿੱਚ ਹੈਲਪ ਡੈਸਕ ਤਾਂ ਸਥਾਪਿਤ ਕੀਤਾ ਹੋਇਆ ਹੈ ਪ੍ਰੰਤੂ ਇਹ ਡੈਸਕ ‘ਹੈਲਪ ਲੈੱਸ’ ਸਾਬਤ ਹੋ ਰਿਹਾ ਹੈ ।
ਇਸ ਸਬੰਧੀ ਪਾਵਰਕੌਮ ਦੇ ਐਕਸੀਅਨ ਤਰਨਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਸਰਵਰ ਡਾਊਨ ਹੋਣ ਕਾਰਨ ਕੁੱਝ ਸਮੇਂ ਲਈ ਖ਼ਪਤਕਾਰਾਂ ਨੂੰ ਜ਼ਰੂਰ ਪ੍ਰੇਸ਼ਾਨੀ ਹੋਈ ਹੈ। ਕੁੱਝ ਖ਼ਪਤਕਾਰ ਉਨ੍ਹਾਂ ਨੂੰ ਮਿਲੇ ਵੀ ਸਨ। ਉਨ੍ਹਾਂ ਤੁਰੰਤ ਆਈਟੀ ਸੈੱਲ ਨਾਲ ਗੱਲ ਕੀਤੀ ਤਾਂ ਬਾਅਦ ’ਚ ਸਰਵਰ ਚੱਲ ਗਿਆ ਸੀ।

Advertisement

Advertisement