ਦੇਸ਼ ਭਗਤ ’ਵਰਸਿਟੀ ’ਚ ਕੌਮੀ ਫਾਰਮੇਸੀ ਹਫ਼ਤਾ ਮਨਾਇਆ
12:15 PM Oct 27, 2024 IST
Advertisement
ਮੰਡੀ ਗੋਬਿੰਦਗੜ੍ਹ: ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਵਿੱਚ ਫੈਕਲਟੀ ਆਫ ਫਾਰਮੇਸੀ ਦੇ ਪਲੇਸਬੋ ਕਲੱਬ ਵੱਲੋਂ ਨੈਸ਼ਨਲ ਫਾਰਮੇਸੀ ਹਫ਼ਤਾ ਮਨਾਇਆ ਗਿਆ। ਇਸ ਦਾ ਵਿਸ਼ਾ ‘ਸਿਹਤ ਸੰਭਾਲ ਵਿੱਚ ਫਾਰਮਾਸਿਸਟਾਂ ਦਾ ਅਹਿਮ ਯੋਗਦਾਨ’ ਸੀ। ਸਮਾਗਮ ਦੀ ਸ਼ੁਰੂਆਤ ਮੌਕੇ ਸਕੂਲ ਆਫ਼ ਫਾਰਮੇਸੀ ਦੀ ਪ੍ਰਿੰਸੀਪਲ ਡਾ. ਪੂਜਾ ਗੁਲਾਟੀ ਨੇ ਫਾਰਮੇਸੀ ਪੇਸ਼ੇ ਦੇ ਵਿਕਾਸ ਅਤੇ ਗਲੋਬਲ ਹੈਲਥਕੇਅਰ ਵਿੱਚ ਇਸ ਦੀ ਵਧਦੀ ਮਹੱਤਤਾ ਨੂੰ ਉਜਾਗਰ ਕੀਤਾ। ਸਮਾਗਮ ਦਾ ਉਦਘਾਟਨ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਉਪ ਪ੍ਰਧਾਨ ਡਾ. ਹਰਸ਼ ਸਦਾਵਰਤੀ ਨੇ ਕੀਤਾ। ਸਕੂਲ ਆਫ਼ ਫਾਰਮੇਸੀ ਦੀ ਪ੍ਰਿੰਸੀਪਲ ਖੁਸ਼ਪਾਲ ਕੌਰ ਅਤੇ ਲਾਲ ਸਿੰਘ ਕਾਲਜ਼ ਆਫ਼ ਫ਼ਾਰਮੇਸ਼ੀ ਦੇ ਪ੍ਰਿੰਸੀਪਲ ਡਾ. ਸ਼ੈਲੇਸ਼ ਕੁਮਾਰ ਗੁਪਤਾ ਨੇ ਜਾਣਕਾਰੀ ਦਿੱਤੀ। ਪ੍ਰੋ-ਚਾਂਸਲਰ ਡਾ. ਤੇਜਿੰਦਰ ਕੌਰ ਨੇ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਵਾਈਸ ਚਾਂਸਲਰ ਪ੍ਰੋ. (ਡਾ.) ਅਭਿਜੀਤ ਜੋਸ਼ੀ ਨੇ ਧੰਨਵਾਦ ਕੀਤਾ। -ਨਿੱਜੀ ਪੱਤਰ ਪ੍ਰੇਰਕ
Advertisement
Advertisement
Advertisement