ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਰਕਾਰੀ ਹਸਪਤਾਲ ਵਿਚਲੇ ਆਯੁਰਵੈਦਿਕ ਪੰਚਕਰਮਾ ਕੇਂਦਰ ਦੀ ਸਿਹਤ ਵਿਗੜੀ

11:01 AM May 11, 2024 IST
ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਚੱਲ ਰਹੇ ਆਯੁਰਵੈਦਿਕ ਪੰਚਕਰਮਾ ਹਸਪਤਾਲ ਦੀ ਤਸਵੀਰ। -ਫੋਟੋ: ਪੰਜਾਬੀ ਟ੍ਰਿਬਿਊਨ

ਪੱਤਰ ਪ੍ਰੇਰਕ
ਬਠਿੰਡਾ, 10 ਮਈ
ਲੋਕ ਸਭਾ ਚੋਣਾਂ ਦੇ ਸ਼ੋਰ ਹੇਠ ਲੋਕ ਮੁੱਦੇ ਗਾਇਬ ਨਜ਼ਰ ਆ ਰਹੇ ਹਨ। ਅਜਿਹਾ ਹੀ ਇੱਕ ਮਸਲਾ ਬਠਿੰਡਾ ਦੇ ਸਿਹਤ ਕੇਂਦਰ ਨਾਲ ਜੁੜਿਆ ਹੋਇਆ ਹੈ ਪਰ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਇੱਕ ਅਜਿਹਾ ਆਯੁਰਵੈਦਿਕ ਸਿਹਤ ਕੇਂਦਰ ਵੀ ਚੱਲ ਰਿਹਾ ਹੈ ਜਿਸ ਦੀ ਸਾਰ ਲਏ ਨੂੰ ਮੁੱਦਤਾਂ ਬੀਤ ਗਈਆਂ ਹਨ।
ਇਸ ਸਿਹਤ ਕੇਂਦਰ ਦੀ ਖੰਡਰ ਹੋ ਰਹੀ ਇਮਾਰਤ ਵਿਚਲਾ ਸਟਾਫ ਵੱਟ ਜ਼ਮਾਨਾ ਕੱਟ ਭਲੇ ਦਿਨ ਆਵਣਗੇ ਦੀ ਉਡੀਕ ਕਰ ਰਿਹਾ ਹੈ। ਬਠਿੰਡਾ ਦੇ ਆਯੁਰਵੈਦਿਕ ਪੰਚਕਰਮਾ ਸਿਹਤ ਕੇਂਦਰ ਦੇ ਡਾਕਟਰ ਇਸ ਕਦਰ ਫਸੇ ਹੋਏ ਹਨ ਕਿ ਨਾ ਤਾਂ ਇਸ ਦੀ ਇਮਾਰਤ ਦੇ ਨਵੀਨੀਕਰਨ ਲਈ ਪੰਜਾਬ ਦਾ ਸਿਹਤ ਵਿਭਾਗ ਹੱਥ ਫੜ ਰਿਹਾ ਹੈ ਅਤੇ ਨਾ ਹੀ ਆਯੂਸ਼ ਵਿਭਾਗ ਵੱਲੋਂ ਉਨ੍ਹਾਂ ਨੂੰ ਕੋਈ ਗਰਾਂਟ ਜਾਰੀ ਕੀਤੀ ਜਾ ਰਹੀ। ਗੌਰਤਲਬ ਹੈ ਕਿ ਇਸ ਖੰਡਰਨੁਮਾ ਇਮਾਰਤ ਅੰਦਰ ਨੈਸ਼ਨਲ ਹੈਲਥ ਮਿਸ਼ਨ (ਐੱਨਐੱਚਐੱਮ) ਅਧੀਨ ਪੰਜਾਬ ਦਾ ਸਭ ਤੋਂ ਸਫਲ ਪੰਚਕਰਮਾਂ ਸੈਂਟਰ ਚਲਾਇਆ ਜਾ ਰਿਹਾ ਹੈ, ਜਿਸ ਵਿੱਚ ਹਰ ਰੋਜ਼ ਵੱਖ -ਵੱਖ ਬਿਮਾਰੀਆਂ ਨਾਲ ਸਬੰਧਤ 50 ਤੋਂ 60 ਮਰੀਜ਼ ਹਰ ਰੋਜ਼ ਇਲਾਜ ਲਈ ਪੁੱਜਦੇ ਹਨ। ਡਾਕਟਰੀ ਅਮਲੇ ਦਾ ਕਹਿਣਾ ਹੈ ਇਨ੍ਹਾਂ ਮਰੀਜ਼ਾਂ ਵਿੱਚ ਰਾਜਸਥਾਨ ਤੇ ਹਰਿਆਣਾ ਦੇ ਮਰੀਜ਼ ਵੀ ਸ਼ਾਮਲ ਹਨ। ਇਸ ਸਿਹਤ ਕੇਂਦਰ ਦੇ ਡਾਕਟਰ ਅਨੁਰਾਗ ਗਿਰਧਰ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਵੱਲੋਂ ਦਿੱਤੀ ਗਈ ਬਿਲਡਿੰਗ ਦੇ ਨਵੀਨੀਕਰਨ ਬਾਰੇ ਕਈ ਵਾਰ ਪੰਜਾਬ ਦੇ ਸਿਹਤ ਵਿਭਾਗ ਅਤੇ ਆਯੂਸ਼ ਵਿਭਾਗ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੂੰ ਪੱਤਰ ਲਿੱਖੇ ਗਏ ਹਨ ਪਰ ਹਾਲੇ ਤੱਕ ਯਤਨਾਂ ਨੂੰ ਬੂਰ ਨਹੀਂ ਪੈ ਰਿਹਾ।

Advertisement

ਸਿਹਤ ਵਿਭਾਗ ਅਧੀਨ ਆਉਂਦੀ ਹੈ ਇਮਾਰਤ: ਜ਼ਿਲ੍ਹਾ ਸਿਹਤ ਅਫਸਰ

ਇਸ ਸਬੰਧੀ ਆਯੂਸ਼ ਵਿਭਾਗ ਦੇ ਜ਼ਿਲ੍ਹਾ ਸਿਹਤ ਅਫਸਰ ਬਲਦੇਵ ਰਾਜ ਬਾਂਸਲ ਨਾਲ ਗੱਲ ਕੀਤੀ ਗਈ ਉਨ੍ਹਾਂ ਕਿਹਾ ਕਿ ਖੰਡਰ ਹੋਈ ਇਮਾਰਤ ਬਾਰੇ ਉਹ ਡਾਇਰੈਕਟਰ ਅਯੂਸ਼ ਵਿਭਾਗ ਸਮੇਤ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਪੱਤਰ ਲਿਖ ਚੁੱਕੇ ਹਨ। ਉਨ੍ਹਾਂ ਕਿਹਾ ਕਿ ਨੈਸ਼ਨਲ ਹੈਲਥ ਮਿਸ਼ਨ ਅਧੀਨ ਚੱਲ ਰਹੇ ਇਸ ਪੰਚਕਰਮਾ ਸਿਹਤ ਕੇਂਦਰ ਦੀ ਇਮਾਰਤ ਦਾ ਸਵਾਲ ਹੈ, ਇਹ ਸਿਹਤ ਵਿਭਾਗ ਬਠਿੰਡਾ ਅਧੀਨ ਆਉਂਦੀ ਹੈ। ਉਹਨਾਂ ਕਿਹਾ ਕਿ ਜੇ ਸਿਵਲ ਸਰਜਨ ਚਾਹੁਣ ਤਾਂ ਇਮਾਰਤ ਦਾ ਨਵੀਨੀਕਰਨ ਸੰਭਵ ਹੋ ਸਕਦੇ ਹੈ।

ਆਯੂਸ਼ ਵਿਭਾਗ ਹੀ ਇਮਾਰਤ ਦੀ ਕਾਇਆਕਲਪ ਕਰ ਸਕਦਾ ਹੈ: ਸਿਵਲ ਸਰਜਨ

ਸਿਹਤ ਕੇਂਦਰ ਦੀ ਖੰਡਰ ਹੋ ਰਹੀ ਇਮਾਰਤ ਬਾਰੇ ਜਦੋਂ ਸਿਵਲ ਸਰਜਨ ਬਠਿੰਡਾ ਤੇਜਵੰਤ ਸਿੰਘ ਢਿੱਲੋ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਉਨ੍ਹਾਂ ਵੱਲੋਂ ਸਿਰਫ ਇਸ ਸਿਹਤ ਕੇਂਦਰ ਨੂੰ ਇੱਕ ਇਮਾਰਤ ਮੁਹੱਈਆ ਕਰਵਾਈ ਗਈ ਸੀ। ਜਿੱਥੋਂ ਤੱਕ ਇਮਾਰਤ ਦਾ ਸਬੰਧ ਹੈ ਉਨ੍ਹਾਂ ਸਾਫ਼ ਮਨਾਂ ਕਰਦੇ ਹੋਏ ਕਿਹਾ ਕਿ ਆਯੂਸ਼ ਵਿਭਾਗ ਹੀ ਇਸ ਇਮਾਰਤ ਦੀ ਕਾਇਆਕਲਪ ਕਰ ਸਕਦਾ ਹੈ।

Advertisement

Advertisement
Advertisement