ਅੱਗ ਵਿੱਚ ਝੁਲਸੇ ਵਿਅਕਤੀ ਦੀ ਮੌਤ
08:47 AM Jun 15, 2024 IST
Advertisement
ਬਠਿੰਡਾ:
Advertisement
ਸਾਢੇ 5 ਮਹੀਨੇ ਪਹਿਲਾਂ ਸਬਜ਼ੀ ਮੰਡੀ ’ਚ ਖਾਣਾ ਪਕਾਉਂਦੇ ਸਮੇਂ 75 ਫੀਸਦੀ ਝੁਲਸ ਗਏ ਵਿਅਕਤੀ ਦੀ ਅੱਜ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅੰਮ੍ਰਿਤਲਾਲ ਵਜੋਂ ਹੋਈ ਹੈ। ਇਸ ਵਿਅਕਤੀ ਦੀ ਦੇਖਭਾਲ ਸਹਾਰਾ ਜਨ ਸੇਵਾ ਟੀਮ ਵੱਲੋਂ ਪਿਛਲੇ ਸਾਢੇ 5 ਮਹੀਨਿਆਂ ਤੋਂ ਕੀਤੀ ਜਾ ਰਹੀ ਸੀ। ਇਸ ਬਾਰੇ ਥਾਣਾ ਥਰਮਲ ਦੀ ਪੁਲੀਸ ਨੂੰ ਸੂਚਿਤ ਕਰਨ ਤੋਂ ਬਾਅਦ ਮ੍ਰਿਤਕ ਦਾ ਸਸਕਾਰ ਕਰ ਦਿੱਤਾ ਗਿਆ। ਸਹਾਰਾ ਦੇ ਪ੍ਰਧਾਨ ਗੌਤਮ ਗੋਇਲ ਨੇ ਦੱਸਿਆ ਕਿ ਇਸ ਤੋਂ ਇਲਾਵਾ ਰੇਲਗੱਡੀ ’ਚ ਇੱਕ ਬੇਸਹਾਰਾ ਅਪਾਹਜ ਵਿਅਕਤੀ ਦੀ ਮੌਤ ਹੋ ਗਈ। -ਪੱਤਰ ਪ੍ਰੇਰਕ
Advertisement
Advertisement