For the best experience, open
https://m.punjabitribuneonline.com
on your mobile browser.
Advertisement

ਰੂਸ ਦੀ ਪ੍ਰਾਈਵੇਟ ਸੈਨਾ ‘ਵੈਗਨਰ ਗਰੁੱਪ’ ਦੇ ਮੁਖੀ ਦੀ ਜਹਾਜ਼ ਹਾਦਸੇ ’ਚ ਮੌਤ

11:37 PM Aug 23, 2023 IST
ਰੂਸ ਦੀ ਪ੍ਰਾਈਵੇਟ ਸੈਨਾ ‘ਵੈਗਨਰ ਗਰੁੱਪ’ ਦੇ ਮੁਖੀ ਦੀ ਜਹਾਜ਼ ਹਾਦਸੇ ’ਚ ਮੌਤ
Advertisement

ਮਾਸਕੋ, 23 ਅਗਸਤ
ਰੂਸ ਦੀ ਪ੍ਰਾਈਵੇਟ ਸੈਨਾ ਵੈਗਨਰ ਗਰੁੱਪ ਦੇ ਮੁਖੀ ਯੇਵਜਨੀ ਪ੍ਰੀਗੋਜ਼ਿਨ ਦੀ ਪ੍ਰਾਈਵੇਟ ਜੈੱਟ ਹਾਦਸੇ ਵਿਚ ਮੌਤ ਹੋ ਗਈ ਹੈ। ਇਹ ਜਹਾਜ਼ ਮਾਸਕੋ ਦੇ ਕੋਲ ਕਰੈਸ਼ ਹੋਇਆ ਹੈ। ਰੂਸ ਦੀ ਹਵਾਬਾਜ਼ੀ ਅਥਾਰਿਟੀ ਨੇ ਦੱਸਿਆ ਕਿ ਐਂਬਾਰੀਅਰ ਜਹਾਜ਼ ਹਾਦਸੇ ਦੀ ਜਾਂਚ ਆਰੰਭੀ ਗਈ ਹੈ। ਯਾਤਰੀਆਂ ਦੀ ਸੂਚੀ ਮੁਤਾਬਕ ਇਸ ਜਹਾਜ਼ ਵਿਚ ਪ੍ਰੀਗੋਜ਼ਿਨ ਦਾ ਨਾਂ ਵੀ ਹੈ। ਇਹ ਜਹਾਜ਼ ਰਾਤ ਵੇਲੇ ਤਵੇਰ ਖੇਤਰ ਵਿਚ ਡਿੱਗਿਆ ਹੈ। ਇਸ ਤੋਂ ਪਹਿਲਾਂ ਖਬਰ ਏਜੰਸੀ ਨੇ ਰਿਪੋਰਟ ਦਿੱਤੀ ਸੀ ਕਿ ਰੂਸ ਵਿਚ ਇਕ ਪ੍ਰਾਈਵੇਟ ਜਹਾਜ਼ ਹਾਦਸੇ ਵਿਚ ਦਸ ਲੋਕਾਂ ਦੀ ਮੌਤ ਹੋ ਗਈ ਹੈ। ਇਹ ਜਹਾਜ਼ ਮਾਸਕੋ ਤੋਂ ਸੇਂਟ ਪੀਟਰਜ਼ਬਰਗ ਜਾ ਰਿਹਾ ਸੀ। ਇਸ ਵਿਚ ਸੱਤ ਯਾਤਰੀ ਤੇ ਤਿੰਨ ਅਮਲਾ ਮੈਂਬਰ ਸਵਾਰ ਸਨ। -ਰਾਇਟਰਜ਼

Advertisement

Advertisement
Author Image

Advertisement
Advertisement
×