ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤੀ ਪੁਰਸ਼ ਫੁਟਬਾਲ ਟੀਮ ਦਾ ਮੁੱਖ ਕੋਚ ਸਟਿਮਕ ਬਰਖ਼ਾਸਤ

11:45 PM Jun 17, 2024 IST

ਨਵੀਂ ਦਿੱਲੀ, 17 ਜੂਨ
ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏਆਈਐੱਫਐੱਫ) ਨੇ ਅਸਾਨ ਡਰਾਅ ਮਿਲਣ ਦੇ ਬਾਵਜੂਦ ਫੀਫਾ ਵਿਸ਼ਵ ਕੱਪ ਕੁਆਲੀਫਾਇਰ ਦੇ ਦੂਸਰੇ ਗੇੜ ਵਿੱਚ ਟੀਮ ਦੇ ਬਾਹਰ ਹੋਣ ਮਗਰੋਂ ਅੱਜ ਸੀਨੀਅਰ ਪੁਰਸ਼ ਟੀਮ ਦੇ ਮੁੱਖ ਕੋਚ ਆਇਗੋਰ ਸਟਿਮਕ ਨੂੰ ਬਰਖ਼ਾਸਤ ਕਰ ਦਿੱਤਾ ਹੈ। ਸਟਿਮਕ ਨੂੰ 2019 ਵਿੱਚ ਮੁੱਖ ਕੋਚ ਨਿਯੁਕਤ ਕੀਤਾ ਗਿਆ ਸੀ ਅਤੇ ਪਿਛਲੇ ਸਾਲ ਅਕਤੂਬਰ ਵਿੱਚ ਏਆਈਐੱਫਐੱਫ ਨੇ ਉਨ੍ਹਾਂ ਦਾ ਸਮਝੌਤਾ 2026 ਤੱਕ ਵਧਾ ਦਿੱਤਾ ਸੀ। ਏਆਈਐੱਫਐੱਫ ਨੇ ਬਿਆਨ ਵਿੱਚ ਕਿਹਾ, ‘‘ਸੀਨੀਅਰ ਪੁਰਸ਼ ਟੀਮ ਦੇ ਫੀਫਾ ਵਿਸ਼ਵ ਕੱਪ 2026 ਕੁਆਲੀਫਿਕੇਸ਼ਨ ਮੁਹਿੰਮ ਦੇ ਨਿਰਾਸ਼ਜਨਕ ਪ੍ਰਦਰਸ਼ਨ ਨੂੰ ਦੇਖਦਿਆਂ ਮੈਂਬਰਾਂ ਨੇ ਸਰਬਸੰਮਤੀ ਨਾਲ ਸਹਿਮਤੀ ਪ੍ਰਗਟਾਈ ਹੈ ਕਿ ਟੀਮ ਨੂੰ ਅੱਗੇ ਲਿਜਾਣ ਲਈ ਇੱਕ ਨਵਾਂ ਮੁੱਖ ਕੋਚ ਸਭ ਤੋਂ ਸਹੀ ਰਹੇਗਾ।’’ ਬਿਆਨ ਮੁਤਾਬਕ, ‘‘ਏਆਈਐੱਫਐੱਫ ਸਕੱਤਰੇਤ ਵੱਲੋਂ ਸਟਿਮਕ ਨੂੰ ਬਰਖ਼ਾਸਤ ਕਰਨ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਉਹ ਹੁਣ ਤੋਂ ਆਪਣੇ ਫਰਜ਼ਾਂ ਤੋਂ ਮੁਕਤ ਹੋ ਗਏ ਹਨ।
ਏਆਈਐੱਫਐੱਫ ਨੂੰ ਹੁਣ ਇਕਰਾਰਨਾਮੇ ਮੁਤਾਬਕ ਸਟਿਮਕ ਨੂੰ ਲਗਪਗ 3,60,000 ਅਮਰੀਕੀ ਡਾਲਰ (ਲਗਪਗ 3 ਕਰੋੜ ਰੁਪਏ) ਦਾ ਭੁਗਤਾਨ ਕਰਨਾ ਪੈ ਸਕਦਾ ਹੈ, ਜੋ ਕਿ ਇੱਕ ਫੈਡਰੇਸ਼ਨ ਲਈ ਵੱਡੀ ਰਕਮ ਹੈ ਜਿਸਨੇ ਹਾਲ ਹੀ ਦੇ ਸਾਲਾਂ ਵਿੱਚ ਫੰਡਾਂ ਲਈ ਸੰਘਰਸ਼ ਕੀਤਾ ਹੈ ਅਤੇ ਇਸਦੇ ਮੁਕਾਬਲੇ ਦੇ ਬਜਟ ਵਿੱਚ ਕਟੌਤੀ ਕੀਤੀ ਹੈ। ਲੰਬੇ ਸਮੇਂ ਤਕ ਕਪਤਾਨ ਰਹੇ ਸੁਨੀਲ ਛੇਤਰੀ ਦੇ ਸੰਨਿਆਸ ਲੈਣ ਦੇ ਬਾਵਜੂਦ ਭਾਰਤ ਕੋਲ ਵਿਸ਼ਵ ਕੱਪ ਕੁਆਲੀਫਾਇਰ ਦੇ ਤੀਜੇ ਗੇੜ ਵਿੱਚ ਪਹਿਲੀ ਵਾਰ ਥਾਂ ਬਣਾਉਣ ਦਾ ਮੌਕਾ ਸੀ ਪਰ ਆਪਣੇ ਦੂਜੇ ਗੇੜ ਦੇ ਅੰਤਿਮ ਮੈਚ ਵਿੱਚ ਮੇਜ਼ਬਾਨ ਕਤਰ ਹੱਥੋਂ 1-2 ਨਾਲ ਹਾਰ ਗਿਆ। -ਪੀਟੀਆਈ

Advertisement

Advertisement
Advertisement