ਟੀ-20 ਵਿਸ਼ਵ ਕੱਪ: ਇੰਜ਼ਮਾਮ ਨੇ ਭਾਰਤ 'ਤੇ ਗੇਂਦ ਨਾਲ ਛੇੜਛਾੜ ਕਰਨ ਦਾ ਦੋਸ਼ ਲਾਇਆ
ਨਵੀਂ ਦਿੱਲੀ, 26 ਜੂਨ
ਪਾਕਿਸਤਾਨ ਦੇ ਸਾਬਕਾ ਕਪਤਾਨ ਇੰਜ਼ਮਾਮ-ਉੱਲ-ਹੱਕ ਨੇ ਆਸਟ੍ਰੇਲੀਆ ਅਤੇ ਭਾਰਤ ਵਿਚਕਾਰ ਟੀ-20 ਵਿਸ਼ਵ ਕੱਪ ਦੇ ਸੁਪਰ 8 ਦੇ ਮੈਚ ਦੌਰਾਨ ਭਾਰਤ 'ਤੇ ਗੇਂਦ ਨਾਲ ਛੇੜਛਾੜ ਕਰਨ (ਬਾਲ ਟੈਂਪਰਿੰਗ) ਕਰਨ ਦਾ ਦੋਸ਼ ਲਾਇਆ ਹੈ। ਇੰਜ਼ਮਾਮ ਨੇ ਕਿਹਾ ਕਿ ਮੈਚ ਦੇ 15ਵੇਂ ਓਵਰ ਦੌਰਾਨ ਗੇਂਦ ਰਿਵਰਸ ਸਵਿੰਗ ਹੋਣਾ ਸੰਭਵ ਨਹੀਂ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਨਾਲ ਛੇੜਛਾੜ ਕੀਤੀ ਗਈ ਹੈ। ਪਾਕਿਸਤਾਨੀ ਟੀਵੀ ਚੈਨਲ 24 ਨਿਊਜ਼ 'ਤੇ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਅੰਪਾਇਰਾਂ ਨੂੰ ਆਪਣੀਆਂ ਅੱਖਾਂ ਖੁੱਲੀਆਂ ਰੱਖਣੀਆਂ ਚਾਹੀਦੀਆਂ ਹਨ, ਜੇ ਇਹ ਰਿਵਰਸ ਸਵਿੰਗ ਪਾਕਿਸਤਾਨੀ ਗੇਂਦਬਾਜ਼ ਕਰਦੇ ਤਾਂ ਇਹ ਇੱਕ ਵੱਡਾ ਮੁੱਦਾ ਹੋਣਾ ਸੀ। ਇਸ ਦੌਰਾਨ ਸਾਬਕਾ ਖਿਡਾਰੀ ਸਲੀਮ ਮਲਿਕ ਨੇ ਸਹਿਤਮੀ ਜਤਾਉਂਦਿਆਂ ਕਿਹਾ ਕਿ ਜਦੋਂ ਕੁੱਝ ਟੀਮਾਂ ਦੀ ਗੱਲ ਆਉਂਦੀ ਹੈ ਤਾਂ ਅੱਖਾਂ ਬੰਦ ਕਰ ਲਈਆਂ ਜਾਂਦੀਆਂ ਹਨ।
ਜ਼ਿਕਰਯੋਗ ਹੈ ਕਿ ਸੁਪਰ 8 ਦੇ ਮੈਚ ਦੌਰਾਨ ਭਾਰਤ ਵੱਲੋਂ ਆਸਟ੍ਰੇਰਲੀਆ ਤੇ 26 ਦੌੜਾਂ ਦੀ ਜਿੱਤ ਹਾਸਲ ਕੀਤੀ ਗਈ ਸੀ, ਜਿਸ ਤੋਂ ਬਾਅਦ ਆਸਟ੍ਰੇਲੀਆ ਇਸ ਪੜਾਅ 'ਚੋਂ ਬਾਹਰ ਹੋ ਗਿਆ ਹੈ।-ਆਈਏਐੱਨਐਸ