ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਤਾ ਬੀਬੜੀਆਂ ਮਾਈਆਂ ਮੰਦਰ ਦਾ ਛਿਮਾਹੀ ਮੇਲਾ ਭਰਿਆ

09:08 AM Oct 07, 2024 IST
ਮੇਲੇ ਦੌਰਾਨ ਮਿੱਟੀ ਕੱਢਦੇ ਹੋਏ ਸ਼ਰਧਾਲੂ। -ਫੋਟੋ: ਸਿੰਗਲਾ

ਪੱਤਰ ਪ੍ਰੇਰਕ
ਸ਼ਹਿਣਾ, 6 ਅਕਤੂਬਰ
ਇੱਥੇ ਮਾਤਾ ਬੀਬੜੀਆਂ ਮਾਈਆਂ ਮੰਦਰ ਸ਼ਹਿਣਾ ਦਾ ਛਿਮਾਹੀ ਮੇਲਾ ਭਰਿਆ। ਇਸ ਮੌਕੇ ਲਗਭਗ 25 ਹਜ਼ਾਰ ਤੋਂ ਵੱਧ ਸ਼ਰਧਾਲੂਆਂ ਨੇ ਮੱਥਾ ਟੇਕਿਆ ਅਤੇ ਮਿੱਟੀ ਕੱਢੀ। ਮੇਲੇ ’ਚ ਹਰ ਵਰਗ ਤੇ ਧਰਮ ਦੇ ਲੋਕ ਸ਼ਰਧਾ ਅਤੇ ਉਤਸ਼ਾਹ ਨਾਲ ਸ਼ਾਮਲ ਹੋਏ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਸੰਗਤਾਂ ਲਈ ਲੰਗਰ ਵੀ ਚਲਾਇਆ ਗਿਆ ਅਤੇ ਯਾਤਰੂਆਂ ਦੇ ਆਉਣ-ਜਾਣ ਲਈ ਬੱਸ ਸਟੈਂਡ ਸ਼ਹਿਣਾ, ਬੱਸ ਸਟੈਂਡ ਬਰਨਾਲਾ ਅਤੇ ਭਦੌੜ ਤੋਂ ਵਿਸ਼ੇਸ਼ ਬੱਸਾਂ ਵੀ ਚੱਲੀਆਂ।
ਇਸ ਮੌਕੇ ਥਾਣਾ ਸ਼ਹਿਣਾ ਦੇ ਐੱਸ.ਐੱਚ.ਓ. ਅੰਮ੍ਰਿਤ ਸਿੰਘ ਸਿੰਘ ਦੀ ਅਗਵਾਈ ਹੇਠ ਮੇਲੇ ’ਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਬੀਬੜੀਆਂ ਮਾਈਆਂ ਦਾ ਮੇਲਾ ਹਰ ਸਾਲ ਨਰਾਤਿਆਂ ’ਚ ਲੱਗਦਾ ਹੈ ਅਤੇ ਦੂਰੋਂ-ਦੂਰੋਂ ਸ਼ਰਧਾਲੂ ਮੱਥਾ ਟੇਕਣ ਲਈ ਆਉਂਦੇ ਹਨ। ਮੇਲੇ ’ਚ ਲੋਕਾਂ ਨੇ ਭਰਵਾਂ ਦਾਨ ਵੀ ਦਿੱਤਾ। ਸੰਗਤਾਂ ਲਈ ਲੰਗਰ ਤੇ ਪਾਣੀ ਦੇ ਉਚਿਤ ਪ੍ਰਬੰਧ ਸਨ।

Advertisement

Advertisement