ਅਮਰੀਕੀ ਅਖ਼ਬਾਰ ਨੂੰ ਨਿੱਝਰ ਦੇ ਕਤਲ ਨਾਲ ਸਬੰਧਤ ਵੀਡੀਓ ਮਿਲਣ ਦੀ ਗੁਰਦੁਆਰੇ ਨੇ ਜਾਂਚ ਸ਼ੁਰੂ ਕੀਤੀ
ਵਾਸ਼ਿੰਗਟਨ, 29 ਸਤੰਬਰ
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਨੇ ਇਸ ਗੱਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਅਮਰੀਕੀ ਅਖ਼ਬਾਰ ‘ਵਾਸ਼ਿੰਗਟਨ ਪੋਸਟ’ ਨੇ ਨਿੱਝਰ ਦੇ ਕਤਲ ਨਾਲ ਸਬੰਧਤ ਸੁਰੱਖਿਆ ਕੈਮਰੇ ਦੀ ਫੁਟੇਜ ਕਵਿੇਂ ਹਾਸਲ ਕੀਤੀ। ਨਿੱਝਰ ਦੀ ਜੂਨ ਵਿੱਚ ਇਸੇ ਗੁਰਦੁਆਰੇ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਗੁਰਦੁਆਰੇ ਦੇ ਬੁਲਾਰੇ ਗੁਰਕੀਰਤ ਸਿੰਘ ਨੇ ਕੈਨੇਡਾ ਦੀ ਨੈਸ਼ਨਲ ਨਿਊਜ਼ ਏਜੰਸੀ ‘ਦਿ ਕੈਨੇਡੀਅਨ ਪ੍ਰੈਸ’ ਨੂੰ ਦੱਸਿਆ, ‘ਸਾਨੂੰ ਦੱਸਿਆ ਗਿਆ ਹੈ ਕਿ ਵੀਡੀਓ ਮੀਡੀਆ ਜਾਂ ਜਨਤਾ ਲਈ ਨਹੀਂ ਹੈ, ਕਿਉਂਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਵੀਡੀਓ ਕਿਸੇ ਨੂੰ ਵੀ ਜਾਰੀ ਨਹੀਂ ਕੀਤੀ ਜਾਵੇਗੀ, ਕਿਉਂਕਿ ਮਾਮਲੇ ਦੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਉਹ ਕਈ ਵਾਰ ਵੀਡੀਓ ਦੇਖ ਚੁੱਕੇ ਹਨ। ਉਨ੍ਹਾਂ ਕਿਹਾ, ‘ਇਹ ਕੋਈ ਅਚਾਨਕ ਹੋਈ ਵਾਰਦਾਤ ਨਹੀਂ ਹੈ। ਉਹ ਪਿਛਲੇ ਕੁਝ ਸਮੇਂ ਤੋਂ ਹਰਦੀਪ ਸਿੰਘ ਨਿੱਝਰ ਦੀਆਂ ਹਰਕਤਾਂ 'ਤੇ ਨਜ਼ਰ ਰੱਖ ਰਹੇ ਸਨ ਅਤੇ ਉਨ੍ਹਾਂ ਨੂੰ ਪਤਾ ਸੀ ਕਿ ਉਹ ਕਿੱਥੋਂ ਗੁਰਦੁਆਰੇ 'ਚ ਦਾਖਲ ਹੁੰਦਾ ਹੈ ਤੇ ਕਿਥੋਂ ਬਾਹਰ ਆਉਂਦਾ ਹੈ।’ ਨਿੱਝਰ ਦੇ ਪੁੱਤਰ ਬਲਰਾਜ ਨੇ ਸਥਾਨਕ ਅਖਬਾਰ ਨੂੰ ਦੱਸਿਆ ਕਿ ਉਸ ਦੇ ਪਿਤਾ ਦੀ ਕੈਨੇਡੀਅਨ ਸੁਰੱਖਿਆ ਖੁਫੀਆ ਸੇਵਾ ਦੇ ਅਧਿਕਾਰੀਆਂ ਨਾਲ 'ਹਫ਼ਤੇ ਵਿਚ ਇਕ ਜਾਂ ਦੋ ਵਾਰ' ਮੀਟਿੰਗ ਹੁੰਦੀ ਸੀ। 18 ਜੂਨ ਨੂੰ ਕਤਲ ਤੋਂ ਇਕ ਜਾਂ ਦੋ ਦਨਿ ਪਹਿਲਾਂ ਮੀਟਿੰਗ ਹੋਈ ਸੀ ਤੇ ਦੋ ਦਨਿ ਬਾਅਦ ਉਨ੍ਹਾਂ ਵਿਚਕਾਰ ਇਕ ਹੋਰ ਮੀਟਿੰਗ ਹੋਣੀ ਸੀ।