ਵਿਰੋਧੀ ਧਿਰ ਦੀ ਆਵਾਜ਼ ਦਬਾਉਣਾ ਚਾਹੁੰਦੀ ਹੈ ਸਰਕਾਰ: ਸ਼ੈਲਜਾ
05:53 AM Dec 11, 2024 IST
ਨਿੱਜੀ ਪੱਤਰ ਪ੍ਰੇਰਕ
ਸਿਰਸਾ, 10 ਦਸੰਬਰ
ਸਿਰਸਾ ਤੋਂ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੀ ਨਾਕਾਮੀ ਨੂੰ ਛੁਪਾਉਣ ਲਈ ਵਿਰੋਧੀ ਧਿਰ ਨੂੰ ਕੋਈ ਮੁੱਦਾ ਉਠਾਉਣ ਨਹੀਂ ਦੇਣਾ ਚਾਹੁੰਦੀ, ਵਿਰੋਧੀ ਧਿਰ ਦਾ ਕੰਮ ਜਨਤਾ ਦੀ ਆਵਾਜ਼ ਬੁਲੰਦ ਕਰਨਾ ਹੈ ਪਰ ਸਰਕਾਰ ਵਿਰੋਧੀ ਧਿਰ ਨੂੰ ਲੋਕਾਂ ਦੀ ਆਵਾਜ਼ ਨਹੀਂ ਚੁਕਣ ਦੇ ਰਹੀ। ਸਰਕਾਰ ਸੰਸਦ ਮੈਂਬਰਾਂ ਤੋਂ ਇਹ ਅਧਿਕਾਰੀ ਵੀ ਖੋਹਣਾ ਚਾਹੁੰਦੀ ਹੈ, ਜੇਕਰ ਇਹ ਹੱਕ ਵੀ ਖੋਹਿਆ ਗਿਆ ਤਾਂ ਦੋਵਾਂ ਸਦਨਾਂ ਵਿੱਚ ਜਨਤਾ ਦੀ ਆਵਾਜ਼ ਕੌਣ ਚੁੱਕੇਗਾ। ਕੇਂਦਰ ਸਰਕਾਰ ਅਡਾਨੀ, ਮਨੀਪੁਰ ਜਾਂ ਸੰਭਲ ’ਤੇ ਚਰਚਾ ਨਹੀਂ ਕਰਨਾ ਚਾਹੁੰਦੀ।
ਕੁਮਾਰੀ ਸ਼ੈਲਜਾ ਨੇ ਕਿਹਾ ਕਿ ਕਾਂਗਰਸ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਦੋਵਾਂ ਸਦਨਾਂ ’ਚ ਉਠਾਉਣਾ ਚਾਹੁੰਦੀ ਹੈ ਪਰ ਸਰਕਾਰ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਬੋਲਣ ਹੀ ਨਹੀਂ ਦਿੰਦੀ। ਲੋਕਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਹਟਾਉਣ ਲਈ ਸਰਕਾਰ ਹਰ ਗੱਲ ’ਤੇ ਕਾਂਗਰਸ ’ਤੇ ਦੋਸ਼ ਲਗਾਉਣਾ ਸ਼ੁਰੂ ਕਰ ਦਿੰਦੀ ਹੈ।
Advertisement
Advertisement