ਜੁਲਾਨਾ ਨਗਰ ਪਾਲਿਕਾ ਚੋਣਾਂ ਦੀਆਂ ਤਿਆਰੀਆਂ
08:16 AM Dec 25, 2024 IST
Advertisement
ਪੱਤਰ ਪ੍ਰੇਰਕ
ਜੀਂਦ/ਜੁਲਾਨਾ, 24 ਦਸੰਬਰ
ਨਗਰ ਪਾਲਿਕਾ ਜੁਲਾਨਾ ਦੇ ਸਕੱਤਰ ਪੂਜਾ ਸਾਹੂ ਨੇ ਦੱਸਿਆ ਹੈ ਕਿ ਨਗਰ ਪਾਲਿਕਾ ਜੁਲਾਨਾ ਦੀ ਚੋਣ ਦਾ ਐਲਾਨ ਕਦੇ ਵੀ ਹੋ ਸਕਦਾ ਹੈ। ਇਸ ਦੇ ਮੱਦੇਨਜ਼ਰ ਚੋਣ ਦੀ ਤਿਆਰੀਆਂ ਸ਼ੁਰੂ ਕਰ ਦਿੱਤੀ ਗਈਆਂ ਹਨ। ਵੋਟਰ ਸੂਚੀਆਂ ਨੂੰ ਫਾਈਨਲ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। 3 ਜਨਵਰੀ ਤੱਕ ਸੂਚੀ ਦੇ ਸਬੰਧ ਵਿੱਚ ਮਿਲਣ ਵਾਲੇ ਇਤਰਾਜ਼ਾਂ ਦਾ ਨਿਪਟਾਰਾ ਕਰਨ ਮਗਰੋਂ 6 ਜਨਵਰੀ ਨੂੰ ਵੋਟਰ ਸੂਚੀਆਂ ਦਾ ਪ੍ਰਕਾਸ਼ਨ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿਛਲੀ ਵਾਰ ਜੁਲਾਨਾ ਨਗਰ ਪਾਲਿਕਾ ਦੇ 13 ਵਾਰਡਾਂ ਵਿੱਚ ਚੋਣਾਂ ਹੋਈਆਂ ਸਨ ਪਰ ਇਸ ਵਾਰ ਲੋਕਾਂ ਦੀ ਵੱਧ ਰਹੀ ਸੰਖਿਆ ਕਾਰਨ ਇੱਕ ਵਾਰਡ ਹੋਰ ਬਣਾਇਆ ਗਿਆ ਹੈ। ਇਨ੍ਹਾਂ 14 ਵਾਰਡਾਂ ਵਿੱਚੋਂ 8 ਰਿਜ਼ਰਵ ਕੀਤੇ ਗਏ ਹਨ। ਰਿਜ਼ਰਵ ਕੀਤੇ ਗਏ 8 ਵਾਰਡਾਂ ਵਿੱਚੋਂ 4 ਅਨੁਸੂਚਿਤ ਜਾਤੀ, 3 ਪਛੜਾ ਵਰਗ ‘ਕ’ ਤੇ ‘ਬੀ’ ਸ਼੍ਰਣੀ ਲਈ ਅਤੇ ਇੱਕ ਵਾਰਡ ਆਮ ਵਰਗ ਦੀ ਮਹਿਲਾ ਲਈ ਰਿਜ਼ਰਵ ਹੈ।
Advertisement
Advertisement
Advertisement