ਰਿਸ਼ਵਤਖੋਰੀ ਨੂੰ ਠੱਲ੍ਹ ਪਾਉਣ ਲਈ ਸਰਕਾਰ ਪੁਖ਼ਤਾ ਪ੍ਰਬੰਧ ਕਰੇ: ਖੇੜਾ
ਨਿੱਜੀ ਪੱਤਰ ਪ੍ਰੇਰਕ
ਖੰਨਾ, 17 ਜੁਲਾਈ
ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ ਪ੍ਰਵੀਨ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸੰਸਥਾ ਵੱਲੋਂ ਨਵੀਆਂ ਨਿਯੁਕਤੀਆਂ ਕੀਤੀਆਂ, ਜਿਸ ਵਿੱਚ ਨਿਤੀਨ ਕੌਸ਼ਲ-ਜੁਆਇੰਟ ਸਕੱਤਰ ਪੰਜਾਬ, ਜਸਵਿੰਦਰ ਸਿੰਘ ਕੌੜੀ-ਚੇਅਰਮੈਨ ਸਲਾਹਕਾਰ ਕਮੇਟੀ ਬਲਾਕ ਖੰਨਾ, ਮਨੋਜ ਕੁਮਾਰ-ਉੱਪ ਪ੍ਰਧਾਨ ਬਲਾਕ ਖੰਨਾ, ਸਾਜਨ-ਮੈਂਬਰ ਬਲਾਕ ਖੰਨਾ, ਜਸਵਿੰਦਰ ਸਿੰਘ ਤੇ ਬੇਅੰਤ ਸਿੰਘ -ਮੈਂਬਰ ਬਲਾਕ ਖਮਾਣੋਂ, ਮੋਹਿਤ ਕੁਮਾਰ-ਮੈਂਬਰ ਬਲਾਕ ਖੰਨਾ ਨੂੰ ਨਿਯੁਕਤੀ ਪੱਤਰ ਤੇ ਸਨਾਖ਼ਤੀ ਕਾਰਡ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾ. ਜਸਵੰਤ ਸਿੰਘ ਖੇੜਾ ਨੇ ਕਿਹਾ ਕਿ ਰਿਸ਼ਵਤਖੋਰੀ ਆਮ ਦਫ਼ਤਰਾਂ ਵਿੱਚ ਘੱਟ ਨਹੀਂ ਰਹੀ ਸਗੋਂ ਵੱਧ ਰਹੀ ਹੈ। ਇਸ ਨੂੰ ਨੱਥ ਪਾਉਣ ਲਹੀ ਸਰਕਾਰ ਨੂੰ ਕੁਝ ਪੁਖ਼ਤਾ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਗਰੀਬ ਲੋਕਾਂ ਨੂੰ ਸਰਕਾਰੀ ਕੰਮ ਕਰਵਾਉਣ ਵਿਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਮੀਟਿੰਗ ਦੇ ਅੰਤ ਵਿੱਚ ਨਿਤਨਿ ਸ਼ਰਮਾ ਅਤੇ ਗੋਲਡੀ ਸ਼ਰਮਾ ਨੇ ਨਵ-ਨਿਯੁਕਤ ਅਹੁਦੇਦਾਰਾਂ ਨੇ ਸੰਸਥਾ ਦੇ ਪ੍ਰਧਾਨ ਡਾ. ਖੇੜਾ ਨੂੰ ਸਮਾਜ ਦੀ ਸੇਵਾ ਕਰਨ ਦਾ ਮੌਕਾ ਦੇਣ ਲਈ ਧੰਨਵਾਦ ਆਖਦਿਆਂ ਸਮਾਜ ਸੇਵੀ ਕਾਰਜ਼ਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਪ੍ਰਣ ਕੀਤਾ। ਇਸ ਮੌਕੇ ਗੁਰਕੀਰਤ ਸਿੰਘ ਖੇੜਾ, ਸੰਜੇ ਸਹਿਗਲ, ਰਾਸ਼ਿਦ ਖਾਨ, ਸੁਕੰਤਲਾ ਰਾਣੀ, ਪੂਜਾ ਰਾਣੀ, ਕਿਰਨਦੀਪ ਕੌਰ ਗਰੇਵਾਲ, ਖੁਸ਼ਮਿੰਦਰ ਕੌਰ, ਮੋਹਨ ਲਾਲ ਸ਼ਾਹੀ, ਵਨਿੀਤ ਕੌਸ਼ਲ, ਰਤਨ ਆਨੰਦ, ਤਰਸੇਮ ਸਿੰਘ ਗਿੱਲ, ਜੋਗਿੰਦਰ ਸਿੰਘ ਅਜ਼ਾਦ, ਇੰਦਰਪਾਲ ਸਹਿਗਲ ਆਦਿ ਹਾਜ਼ਰ ਸਨ।