ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਰਕਾਰ ਨੇ 41 ਦਵਾਈਆਂ ਦੀਆਂ ਕੀਮਤਾਂ ਘਟਾਈਆਂ

07:35 AM May 17, 2024 IST

ਨਵੀਂ ਦਿੱਲੀ, 16 ਮਈ
ਸਰਕਾਰ ਨੇ ਆਮ ਤੌਰ ’ਤੇ ਵਰਤੀਆਂ ਜਾਣ ਵਾਲੀਆਂ 41 ਦਵਾਈਆਂ ਅਤੇ ਸ਼ੂਗਰ (ਸ਼ੱਕਰ ਰੋਗ), ਦਿਲ ਤੇ ਲਿਵਰ ਦੀਆਂ ਬਿਮਾਰੀਆਂ ਦੇ ਇਲਾਜ ਲਈ ਵਰਤੇ ਜਾਣ ਵਾਲੇ ਛੇ ਫਾਰਮੂਲੇਸ਼ਨਜ਼ (ਬਣਤਰਾਂ) ਦੀਆਂ ਕੀਮਤਾਂ ਘੱਟ ਕਰ ਦਿੱਤੀਆਂ ਹਨ। ਫਾਰਮਾਸਿਊਟੀਕਲ ਵਿਭਾਗ ਤੇ ਕੌਮੀ ਫਾਰਮਾਸਿਊਟੀਕਲ ਮੁੱਲ ਨਿਰਧਾਰਨ ਅਥਾਰਿਟੀ (ਐੱਨਪੀਪੀਏ) ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਐਂਟਾਸਿਡ, ਮਲਟੀਵਿਟਾਮਿਨ ਤੇ ਐਂਟੀਬਾਇਓਟਿਕਸ ਉਨ੍ਹਾਂ ਦਵਾਈਆਂ ’ਚ ਸ਼ਾਮਲ ਹਨ ਜੋ ਸਸਤੀਆਂ ਹੋ ਜਾਣਗੀਆਂ। ਫਾਰਮਾ ਕੰਪਨੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਵੱਖ ਵੱਖ ਦਵਾਈਆਂ ਦੀ ਘੱਟ ਕੀਮਤ ਬਾਰੇ ਜਾਣਕਾਰੀ ਤੁਰੰਤ ਪ੍ਰਭਾਵ ਨਾਲ ਡੀਲਰਾਂ ਤੇ ਭੰਡਾਰ ਕਰਨ ਵਾਲਿਆਂ ਨੂੰ ਦਿੱਤੀ ਜਾਵੇ। ਐੱਨਪੀਪੀਏ ਦੀ 143ਵੀਂ ਮੀਟਿੰਗ ’ਚ ਇਹ ਫ਼ੈਸਲਾ ਲਿਆ ਗਿਆ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਜ਼ਰੂਰੀ ਦਵਾਈਆਂ ਦੀ ਕੀਮਤ ਲੋਕਾਂ ਲਈ ਸਸਤੀ ਰਹੇ। -ਆਈਏਐੱਨਐੱਸ

Advertisement

Advertisement