ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਘੱਗਰ ਦੇ ਚਾਂਦਪੁਰਾ ਬੰਨ੍ਹ ਦੀ ਮਜ਼ਬੂਤੀ ਲਈ ਸਰਗਰਮ ਹੋਈ ਸਰਕਾਰ

07:14 AM Jul 04, 2024 IST
ਘੱਗਰ ਦੇ ਚਾਂਦਪੁਰਾ ਬੰਨ੍ਹ ਦਾ ਜਾਇਜ਼ਾ ਲੈਂਦੇ ਹੋਏ ਵਿਧਾਇਕ ਪ੍ਰਿੰਸੀਪਲ ਬੁੱਧਰਾਮ।

ਜੋਗਿੰਦਰ ਸਿੰਘ ਮਾਨ
ਮਾਨਸਾ, 3 ਜੁਲਾਈ
ਘੱਗਰ ਦੇ ਚਾਂਦਪੁਰਾ ਬੰਨ੍ਹ ਦੀ ਮਜ਼ਬੂਤੀ ਲਈ ਅੱਜ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਇਲਾਕੇ ਵਿਚਲੇ ਪਿੰਡਾਂ ਦੇ ਮੋਹਤਬਰ ਵਿਅਕਤੀਆਂ ਨੂੰ ਨਾਲ ਲੈ ਕੇ ਦੌਰਾ ਕੀਤਾ ਗਿਆ ਅਤੇ ਲੋਕਾਂ ਨੂੰ ਭਰੋਸਾ ਦਿੱਤਾ ਗਿਆ ਕਿ ਇਸ ਵਾਰ ਬੰਨ੍ਹ ਦੀ ਮਜ਼ਬੂਤੀ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਜ਼ਰ ਰੱਖ ਰਹੀ ਹੈ ਅਤੇ ਇਲਾਕੇ ਦੇ ਲੋਕਾਂ ਨੂੰ ਕੋਈ ਤਕਲੀਫ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਬੰਨ੍ਹ ਦੇ ਟੁੱਟਣ ਨਾਲ ਜ਼ਿਲ੍ਹੇ ਦੇ 39 ਪਿੰਡ ਹੜ੍ਹਾਂ ਦੀ ਮਾਰ ਹੇਠ ਆਂਉਂਦੇ ਹਨ, ਜਿਨ੍ਹਾਂ ਵਿਚੋਂ 23 ਪਿੰਡ ਬੁਢਲਾਡਾ ਸਬ ਡਿਵੀਜ਼ਨ, 16 ਪਿੰਡ ਸਰਦੂਲਗੜ੍ਹ ਸਬ-ਡਿਵੀਜ਼ਨ ਨਾਲ ਸਬੰਧਤ ਹਨ। ਵਿਧਾਇਕ ਬੁੱਧਰਾਮ ਨੇ ਟੀਮ ਸਮੇਤ ਚਾਂਦਪੁਰਾ ਬੰਨ੍ਹ ਅਤੇ ਚਾਂਦਪੁਰਾ ਸਾਈਫਨ ਦੇਖਣ ਤੋਂ ਬਾਅਦ ਬੰਨ੍ਹ ਮਜ਼ਬੂਤੀ ਲਈ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਟੁੱਟ ਇਸ ਬੰਨ੍ਹ ਤੋਂ ਬਾਅਦ ਹੁਣ ਇਸ ਬੰਨ੍ਹ ਉਪਰ ਮਿੱਟੀ ਪਾਕੇ ਹੋਰ ਉੱਚਾ ਅਤੇ ਚੌੜਾ ਕਰ ਦਿੱਤਾ ਹੈ।
ਉਨ੍ਹਾਂ ਡਰੇਨ ਵਿਭਾਗ ਦੇ ਐਕਸੀਅਨ ਅਤੇ ਐੱਸਡੀਓ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਜਾਣਕਾਰੀ ਲਈ ਕਿ ਇਸ ਵਾਰ ਡਰੇਨ ਵਿਭਾਗ ਦੇ ਵੱਲੋਂ 50 ਹਜ਼ਾਰ ਗੱਟਾ ਮਿੱਟੀ ਦਾ ਭਰਕੇ ਬੰਨ੍ਹ ਨਾਲ ਲਾਇਆ ਜਾ ਰਿਹਾ ਹੈ ਅਤੇ 10 ਹਜ਼ਾਰ ਗੱਟਾ ਮਿੱਟੀ ਦਾ ਭਰਕੇ ਰਿਜ਼ਰਵ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 20 ਹਜ਼ਾਰ ਗੱਟਾ ਖਾਲੀ ਰੱਖਿਆ ਹੋਇਆ ਹੈ, ਜੋ ਸਮੇਂ ਸਿਰ ਕੰਮ ਆ ਸਕੇ ਅਤੇ ਸਭ ਤੋਂ ਵੱਡੀ ਗੱਲ ਪੋਕਲਾਈਨ ਮਸ਼ੀਨ ਇਸ ਵਾਰ 1 ਜੁਲਾਈ ਨੂੰ ਆ ਗਈ ਹੈ। ਉਨ੍ਹਾਂ ਕਿਹਾ ਕਿ ਇਕ-ਦੋ ਹਫ਼ਤੇ ਡਰੇਨਾਂ ਦੀ ਸਫਾਈ ਕਰਵਾਕੇ ਪੱਕੇ ਤੌਰ ’ਤੇ ਇਹ ਮਸ਼ੀਨ ਚਾਂਦਪੁਰਾ ਸਾਈਫਨ ਉਤੇ ਖੜ੍ਹੀ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਣੀ ਦੇ ਵੱਧਦੇ ਵਹਾਉ ਵੇਲੇ ਕੋਈ ਦਰੱਖ਼ਤ ਜਾਂ ਕੋਈ ਹੋਰ ਪਦਾਰਥ ਸਾਈਫਨ ਵਿੱਚੋਂ ਕੱਢਿਆ ਜਾ ਸਕੇ। ਸ੍ਰੀ ਬੁੱਧਰਾਮ ਨੇ ਕਿਹਾ ਕਿ ਉਹ ਹਰ ਰੋਜ਼ ਇਸ ਬੰਨ੍ਹ ਦੀ ਸੁਰੱਖਿਆ ਅਤੇ ਜਾਣਕਾਰੀ ਅਧਿਕਾਰੀਆਂ ਕੋਲੋਂ ਲੈਂਦੇ ਹਨ ਅਤੇ ਪੱਕੇ ਤੌਰ ’ਤੇ ਸੁਰੱਖਿਆ ਫੋਰਸ ਤੇ ਕਰਮਚਾਰੀ ਤਿੰਨ ਮਹੀਨੇ ਤੱਕ ਤਾਇਨਾਤ ਕਰ ਦਿੱਤੇ ਹਨ। ਇਸ ਮੌਕੇ ਚੇਅਰਮੈਨ ਚਮਕੌਰ ਸਿੰਘ, ਰਾਜ ਸਿੰਘ, ਗਗਨਦੀਪ ਸਿੰਘ, ਗੁਰਲਾਲ ਸਿੰਘ ਗੋਰਖਨਾਥ, ਦੀਦਾਰ ਸਿੰਘ, ਦੀਪ ਸੈਣੀ ਵੀ ਮੌਜੂਦ ਸਨ।

Advertisement

Advertisement
Advertisement