ਸਰਕਾਰ ਵੱਲੋਂ ਐੱਨਏਸੀ ਨੂੰ ਵੱਧ ਪੈਨਸ਼ਨ ਦੀ ਮੰਗ ’ਤੇ ਵਿਚਾਰ ਕਰਨ ਦਾ ਭਰੋਸਾ
11:04 PM Aug 02, 2024 IST
Advertisement
ਨਵੀਂ ਦਿੱਲੀ, 2 ਅਗਸਤ
Advertisement
ਈਪੀਐੱਸ-95 ਕੌਮੀ ਅੰਦੋਲਨ ਕਮੇਟੀ (ਐੱਨਏਸੀ) ਨੇ ਕਿਹਾ ਕਿ ਸਰਕਾਰ ਨੇ 78 ਲੱਖ ਪੈਨਸ਼ਨਰਾਂ ਦੀ ਘੱਟੋ-ਘੱਟ 7,500 ਰੁਪਏ ਮਹੀਨਾ ਪੈਨਸ਼ਨ ਦੀ ਮੰਗ ’ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ। ਪੈਨਸ਼ਨਰਾਂ ਦੀ ਕਮੇਟੀ ਨੇ ਇੱਕ ਬਿਆਨ ’ਚ ਕਿਹਾ ਕਿ ਕੇਂਦਰੀ ਕਿਰਤ ਤੇ ਰੁਜ਼ਗਾਰ ਮੰਤਰੀ ਨੇ ਐੱਨਪੀਐੱਸ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਭਰੋਸਾ ਦਿੱਤਾ ਕਿ ਸਰਕਾਰ ਉਨ੍ਹਾਂ ਦੀ ਇਹ ਮੰਗ ਪੂਰੀ ਕਰਨ ਲਈ ਲੋੜੀਂਦੇ ਕਦਮ ਚੁੱਕੇਗੀ। ਇਹ ਮੀਟਿੰਗ ਈਪੀਐੱਸ-95 ਕੌਮੀ ਅੰਦੋਲਨ ਕਮੇਟੀ ਦੇ ਮੈਂਬਰਾਂ ਵੱਲੋਂ ਬੁੱਧਵਾਰ ਨੂੰ ਕੌਮੀ ਰਾਜਧਾਨੀ ਦਿੱਲੀ ’ਚ ਕੀਤੇ ਮਜ਼ਾਹਰੇ ਮਗਰੋਂ ਹੋਈ। ਕਮੇਟੀ ਪ੍ਰਧਾਨ ਅਸ਼ੋਕ ਰਾਊਤ ਨੇ ਕਿਹਾ, ‘‘ਕੇਂਦਰੀ ਕਿਰਤ ਮੰਤਰੀ ਮਨਸੁਖ ਮਾਂਡਵੀਆ ਨੇ ਭਰੋਸਾ ਦਿੱਤਾ ਹੈ ਕਿ ਸਰਕਾਰ ਸਾਡੀਆਂ ਮੁਸ਼ਕਲਾਂ ਦਾ ਹੱਲ ਲੱਭਣ ਲਈ ਗੰਭੀਰ ਹੈ। ਮਾਂਡਵੀਆ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਵੀ ਸਾਡੀਆਂ ਮੁਸ਼ਕਲਾਂ ਦਾ ਹੱਲ ਲੱਭਣ ਲਈ ਵਚਨਬੱਧ ਹਨ।’’ -ਪੀਟੀਆਈ
Advertisement
Advertisement