ਵਿਦਿਆਰਥਣਾਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 9 ਅਕਤੂਬਰ
ਆਰੀਆ ਕੰਨਿਆ ਕਾਲਜ ਵਿੱਚ ਵੋਟਰ ‘ਲੋਕਤੰਤਰ ਦੀ ਰੀੜ੍ਹ, ਪਾਰਟੀ ਤੇ ਵਿਰੋਧੀ ਪਾਰਟੀ’ ਵਿਸ਼ੇ ਬਾਰੇ ਵਾਦ ਵਿਵਾਦ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਦਾ ਉਦਘਾਟਨ ਕਾਲਜ ਪ੍ਰਿੰਸੀਪਲ ਡਾ. ਆਰਤੀ ਤ੍ਰੇਹਨ ਨੇ ਸਰਸਵਤੀ ਮਾਤਾ ਦੀ ਤਸਵੀਰ ਸਾਹਮਣੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ। ਇਸ ਦੌਰਾਨ ਉਨ੍ਹਾਂ ਨੇ ਨੌਜਵਾਨ ਵੋਟਰਾਂ ਨੂੰ ਲੋਕਤੰਤਰ ਵਿਚ ਮਤਦਾਨ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਮੁਕਾਬਲੇ ਵਿਚ ਵਿਦਿਆਰਥਣਾਂ ਵਲੋਂ ਲੋਕਤੰਤਰ ਵਿਚ ਮਤਦਾਨ ਕਰਨ ਦੇ ਪਾਰਟੀ ਤੇ ਵਿਰੋਧੀ ਪਾਰਟੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਜੱਜਮੈਂਟ ਦੀ ਭੂਮਿਕਾ ਰਜਨੀ ਧਵਨ ਤੇ ਪੂਜਾ ਨੇ ਨਿਭਾਈ। ਮੰਚ ਦਾ ਸੰਚਾਲਨ ਅਮਿਤਾ ਨੇ ਬਾਖੂਬੀ ਕੀਤਾ। ਇਸ ਮੁਕਾਬਲੇ ਵਿਚ 18 ਵਿਦਿਆਰਥਣਾਂ ਨੇ ਹਿੱਸਾ ਲਿਆ ਜਿਸ ਵਿਚ ਨਿਸ਼ਾ ਤੇ ਮੀਨੂੰ ਨੇ ਪਹਿਲਾ, ਸੁਨੈਨਾ ਤੇ ਕੁਸਮ ਨੇ ਦੂਜਾ, ਸ਼ੈਲੀ ਤੇ ਖੁਸ਼ਪ੍ਰੀਤ ਨੇ ਤੀਜਾ ਸਥਾਨ ਹਾਸਲ ਕੀਤਾ। ਪ੍ਰੋਗਰਾਮ ਦੀ ਪ੍ਰਬੰਧਕ ਕਵਿਤਾ ਮਹਿਤਾ ਨੇ ਸਭ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦੇ ਸਫਲ ਆਯੋਜਨ ਵਿਚ ਡਾ. ਸੰਜੁਲ ਗੁਪਤਾ, ਸੰਤੋਸ਼, ਡਾ. ਸੋਨੀਆ ਮਲਿਕ, ਡਾ. ਭਾਰਤੀ ਸ਼ਰਮਾ, ਡਾ. ਰੋਜ਼ੀ, ਪੂਨਮ ਤੇ ਇਸ਼ਕਾ ਆਦਿ ਦਾ ਪੂਰਨ ਸਹਿਯੋਗ ਮਿਲਿਆ।