ਅਮਰੀਕਾ ਵਿੱਚ ਫੌਤ ਹੋਏ ਨੌਜਵਾਨ ਦਾ ਸਸਕਾਰ
06:56 AM Sep 30, 2024 IST
ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 29 ਸਤੰਬਰ
ਇੱਥੋਂ ਦੇ ਪਿੰਡ ਹੈਦਰ ਨਗਰ (ਹਥੋਈ) ਦੇ ਨੌਜਵਾਨ ਕੁਲਵੀਰ ਸਿੰਘ ਗਰੇਵਾਲ (30) ਦਾ ਅੱਜ ਲਾਸ਼ ਪਿੰਡ ਪੁੱਜਣ ’ਤੇ ਸਸਕਾਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਨੌਜਵਾਨ ਕੁਲਵੀਰ ਸਿੰਘ ਗਰੇਵਾਲ ਪੁੱਤਰ ਸਤਨਾਮ ਸਿੰਘ ਦੀ ਅਮਰੀਕਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਕੁਲਵੀਰ ਸਿੰਘ ਗਿਆਰਾਂ ਸਾਲ ਪਹਿਲਾਂ ਕੰਮ ਦੀ ਭਾਲ ਵਿਚ ਅਮਰੀਕਾ ਗਿਆ ਸੀ। ਅਮਰੀਕਾ ’ਚ ਤਕਰੀਬਨ ਢਾਈ ਮਹੀਨੇ ਪਹਿਲਾਂ ਪੀਆਰ ਮਿਲੀ ਸੀ ਅਤੇ ਪਰਿਵਾਰ ਵੱਲੋਂ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਕੁਲਵੀਰ ਸਿੰਘ ਅਮਰੀਕਾ ਵਿੱਚ ਟਰੱਕ ਡਰਾਈਵਰ ਸੀ। 25 ਦਿਨ ਪਹਿਲਾਂ ਉਸ ਨੂੰ ਪੇਟ ਦੀ ਤਕਲੀਫ਼ ਮਹਿਸੂਸ ਹੋਈ ਤਾਂ ਉਹ ਨੇੜੇ ਦੇ ਇੱਕ ਪਖਾਨੇ ਵਿੱਚ ਗਿਆ, ਉਥੇ ਉਸ ਨੂੰ ਮ੍ਰਿਤਕ ਪਾਇਆ ਗਿਆ।
Advertisement
Advertisement