For the best experience, open
https://m.punjabitribuneonline.com
on your mobile browser.
Advertisement

ਠੱਗੀਅਾਂ ਮਾਰਨ ਵਾਲਾ ਭਗੌਡ਼ਾ ਏਜੰਟ ਚਾਰ ਸਾਲ ਮਗਰੋਂ ਗ੍ਰਿਫ਼ਤਾਰ

08:51 AM Jul 01, 2023 IST
ਠੱਗੀਅਾਂ ਮਾਰਨ ਵਾਲਾ ਭਗੌਡ਼ਾ ਏਜੰਟ ਚਾਰ ਸਾਲ ਮਗਰੋਂ ਗ੍ਰਿਫ਼ਤਾਰ
ਗ੍ਰਿਫ਼ਤਾਰ ਕੀਤੇ ਮੁਲਜ਼ਮ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਮਨਦੀਪ ਕੌਰ।
Advertisement

ਗੁਰਦੀਪ ਸਿੰਘ ਟੱਕਰ
ਮਾਛੀਵਾਡ਼ਾ, 30 ਜੂਨ
ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ ਜਾਅਲੀ ਵੀਜ਼ੇ ਲਗਾ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲਾ ਟਰੈਵਲ ਏਜੰਟ (ਅਧਿਕਾਰੀ ਦੇ ਪੁੱਤਰ) ਹਰਪ੍ਰੀਤ ਸਿੰਘ ਚੋਪਡ਼ਾ ਵਾਸੀ ਲੁਧਿਆਣਾ ਨੂੰ ਮਾਛੀਵਾਡ਼ਾ ਪੁਲੀਸ ਨੇ ਆਖਰ 4 ਸਾਲ ਬਾਅਦ ਕਾਬੂ ਕਰ ਲਿਆ ਹੈ।
ਅੱਜ ਪ੍ਰੈੱਸ ਕਾਨਫਰੰਸ ਦੌਰਾਨ ਮਾਛੀਵਾਡ਼ਾ ਥਾਣਾ ਦੀ ਮੁਖੀ ਡੀਐੱਸਪੀ ਮਨਦੀਪ ਕੌਰ ਨੇ ਦੱਸਿਆ ਕਿ ਸਾਲ 2019 ਵਿੱਚ ਮਾਛੀਵਾਡ਼ਾ ਦੀ ਨਿਵਾਸੀ ਰੀਨਾ ਵਰਮਾ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਮੁਲਜ਼ਮ ਨੇ ਉਸ ਦੇ ਅਾਇਲੈਟਸ ਕੋਚਿੰਗ ਸੈਂਟਰ ਦੇ ਵਿਦਿਆਰਥੀਆਂ ਨੂੰ ਵਿਦੇਸ਼ ਵਿੱਚ ਸਟੱਡੀ, ਵਰਕ ਪਰਮਿਟ ਅਤੇ ਟੂਰਿਸਟ ਵੀਜ਼ੇ ’ਤੇ ਬਾਹਰ ਭੇਜਣ ਦਾ ਬਾਰੇ ਦੱਸਿਅਾ। ਟਰੈਵਲ ਏਜੰਟ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸਦਾ ਦਫ਼ਤਰ ਲੁਧਿਆਣਾ ਵਿੱਚ ਹੈ ਅਤੇ ਉਹ ਵਿਦਿਆਰਥੀਆਂ ਦਾ ਸ਼ਰਤੀਅਾ ਵੀਜ਼ਾ ਲਗਵਾ ਦੇਣਗੇ।
8 ਵਿਦਿਆਰਥੀਆਂ ਨੇ ਟਰੈਵਲ ਏਜੰਟ ਹਰਪ੍ਰੀਤ ਸਿੰਘ ਚੋਪਡ਼ਾ ਨਾਲ ਗੱਲਬਾਤ ਕਰ ਕੇ 35 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਦੇ ਦਿੱਤੀ ਅਤੇ ਪਾਸਪੋਰਟ ਲੈ ਕੇ ਵਾਅਦਾ ਕੀਤਾ ਗਿਅਾ ਕਿ 6 ਮਹੀਨਿਆਂ ’ਚ ਉਨ੍ਹਾਂ ਦਾ ਵੀਜ਼ਾ ਲੱਗ ਜਾਵੇਗਾ। ਟਰੈਵਲ ਏਜੰਟ ਨੇ ਵਿਦਿਆਰਥੀਆਂ ਦਾ ਨਕਲੀ ਵੀਜ਼ਾ ਤੇ ਟਿਕਟਾਂ ਭੇਜ ਦਿੱਤੀਆਂ। ਵਿਦਿਆਰਥੀਆਂ ਦੇ ਮਾਪਿਆਂ ਨੇ ਜਦੋਂ ਟਰੈਵਲ ਏਜੰਟ ਦੇੇ ਘਰ ਜਾ ਕੇ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਹ ਵਿਦਿਆਰਥੀਆਂ ਦੇ ਵੀਜ਼ੇ ਲਗਵਾਉਣ ਤੋਂ ਅਸਮਰੱਥ ਹੈ ਜਿਸ ਲਈ ਉਹ ਪੈਸੇ ਵਾਪਸ ਕਰ ਦੇਵੇਗਾ ਜਿਸ ’ਤੇ ਉਸਨੇ 2 ਚੈੱਕ ਦਿੱਤੇ ਜੋ ਕਿ ਬਾਊਂਸ ਹੋ ਗਏ। ਸ਼ਿਕਾਇਤਕਰਤਾ ਰੀਨਾ ਵਰਮਾ ਅਨੁਸਾਰ ਹਰਪ੍ਰੀਤ ਸਿੰਘ ਦਾ ਪਿਤਾ ਇੱਕ ਪੁਲੀਸ ਅਧਿਕਾਰੀ ਹੈ ਜਿਸ ਨੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ। ਪੁਲੀਸ ਵੱਲੋਂ ਸਾਲ 2019 ਵਿਚ ਹਰਪ੍ਰੀਤ ਸਿੰਘ ਖਿਲਾਫ਼ ਧੋਖਾਧਡ਼ੀ ਦਾ ਕੇਸ ਦਰਜ ਕਰ ਲਿਆ ਗਿਆ ਸੀ ਜੋ ਕਿ ਫ਼ਰਾਰ ਚੱਲਿਆ ਆ ਰਿਹਾ ਸੀ। ਇੱਥੋਂ ਤੱਕ ਮਾਣਯੋਗ ਅਦਾਲਤ ਵਲੋਂ ਉਸ ਨੂੰ ਭਗੌਡ਼ਾ ਕਰਾਰ ਦਿੱਤਾ ਗਿਆ ਸੀ। ਡੀਐੱਸਪੀ ਮਨਦੀਪ ਕੌਰ ਨੇ ਦੱਸਿਆ ਕਿ 4 ਸਾਲ ਬਾਅਦ ਹਰਪ੍ਰੀਤ ਸਿੰਘ ਚੋਪਡ਼ਾ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਅੱਜ ਉਸ ਨੂੰ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਲਿਆ ਜਾਵੇਗਾ। 4 ਸਾਲ ਬਾਅਦ ਕਥਿਤ ਦੋਸ਼ੀ ਟਰੈਵਲ ਏਜੰਟ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਧੋਖਾਧਡ਼ੀ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਨੂੰ ਹੁਣ ਇਨਸਾਫ਼ ਦੀ ਆਸ ਬੱਝੀ ਹੈ।

Advertisement

Advertisement
Tags :
Author Image

joginder kumar

View all posts

Advertisement
Advertisement
×