ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਫਰਾਂਸ ਦੇ ਮਿਊਜ਼ੀਅਮ ਵੱਲੋਂ ਸ਼ਾਹਰੁਖ ਦੇ ਸਨਮਾਨ ’ਚ ਸੋਨੇ ਦਾ ਸਿੱਕਾ ਜਾਰੀ

08:35 AM Jul 25, 2024 IST

ਮੁੰਬਈ:

Advertisement

ਫਰਾਂਸ ਦੇ ਗ੍ਰੇਵਿਨ ਮਿਊਜ਼ੀਅਮ ਨੇ ਬੌਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਨੂੰ ਸੋਨੇ ਦੇ ਸਿੱਕਿਆਂ ਦੇ ਸੈੱਟ ਨਾਲ ਸਨਮਾਨਿਤ ਕੀਤਾ ਹੈ, ਜਿਨ੍ਹਾਂ ’ਤੇ ਅਦਾਕਾਰ ਦੀ ਤਸਵੀਰ ਉੱਕਰੀ ਹੋਈ ਹੈ। ਪੈਰਿਸ ਵਿਚਲਾ ਗ੍ਰੇਵਿਨ ਮਿਊਜ਼ੀਅਮ ਸੀਨ ਨਦੀ ਕਿਨਾਰੇ ਸਥਿਤ ਇੱਕ ਮੋਮ ਦਾ ਮਿਊਜ਼ੀਅਮ ਹੈ। ਇੱਕ ਪੈਪਾਰਾਜ਼ੀ (ਮਸ਼ਹੂਰ ਹਸਤੀਆਂ ਦੀਆਂ ਜਿਵੇਂ-ਕਿਵੇਂ ਫੋਟੋਆਂ ਖਿੱਚਣ ਵਾਲੇ ਆਜ਼ਾਦ ਫੋਟੋਗ੍ਰਾਫ਼ਰ) ਨੇ ਇੰਸਟਾਗ੍ਰਾਮ ’ਤੇ ਸ਼ਾਹਰੁਖ ਦੇ ਸਨਮਾਨ ਵਾਲੇ ਸਿੱਕੇ ਦੀ ਫੋਟੋ ਸਾਂਝੀ ਕੀਤੀ ਹੈ। ਇਸ ਪ੍ਰਾਪਤੀ ਨਾਲ ਸ਼ਾਹਰੁਖ ਬੌਲੀਵੁੱਡ ਦਾ ਪਹਿਲਾ ਅਦਾਕਾਰ ਬਣ ਗਿਆ ਹੈ, ਜਿਸ ਦੇ ਨਾਂ ’ਤੇ ਮਿਊਜ਼ੀਅਮ ਵਿੱਚ ਸੋਨੇ ਦੇ ਸਿੱਕੇ ਹਨ। ਇਸ ਤੋਂ ਪਹਿਲਾਂ ਉਸ ਦੇ ਅਮਰੀਕਾ, ਬਰਤਾਨੀਆ, ਜਰਮਨੀ, ਫਰਾਂਸ, ਚੈੱਕ ਗਣਰਾਜ, ਥਾਈਲੈਂਡ, ਭਾਰਤ, ਸਿੰਗਾਪੁਰ ਅਤੇ ਆਸਟਰੇਲੀਆ ਵਿੱਚ ਸ਼ਾਹਰੁਖ ਦੇ ਮੋਮ ਦੇ ਪੁਤਲੇ ਲੱਗ ਚੁੱਕੇ ਹਨ। ਸਾਲ 2023 ਵਿੱਚ ਸ਼ਾਹਰੁਖ ਦੀ ਫਿਲਮ ‘ਪਠਾਨ’ ਅਤੇ ‘ਜਵਾਨ’ ਰਿਲੀਜ਼ ਹੋਈਆਂ ਸਨ। ਆਦਾਕਾਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਕਿੰਗ’ ਦੇ ਕੰਮ ਵਿੱਚ ਰੁੱਝਿਆ ਹੋਇਆ ਹੈ, ਜਿਸ ਵਿੱਚ ਉਹ ਆਪਣੀ ਧੀ ਸੁਹਾਨਾ ਨਾਲ ਸਕਰੀਨ ਸਾਂਝੀ ਕਰੇਗਾ। ਸੁਹਾਨਾ ਨੇ ਫਿਲਮ ‘ਦਿ ਆਰਚੀਜ਼’ ਰਾਹੀਂ ਫਿਲਮੀ ਦੁਨੀਆ ’ਚ ਕਦਮ ਰੱਖਿਆ ਸੀ। ਸ਼ਾਹਰੁਖ ਫ਼ਰਹਾਨ ਅਖ਼ਤਰ ਦੀ ‘ਡੌਨ’ ਫਰੈਂਚਾਇਜ਼ੀ ’ਚੋਂ ਬਾਹਰ ਹੋ ਗਿਆ ਹੈ ਅਤੇ ਇਸ ਵਿੱਚ ਮੁੱਖ ਭੂਮਿਕਾ ਰਣਵੀਰ ਸਿੰਘ ਨੂੰ ਸੌਂਪੀ ਗਈ ਹੈ। -ਆਈਏਐੱਨਐੱਸ

Advertisement
Advertisement
Advertisement