‘ਫਿਰ ਆਈ ਹਸੀਨ ਦਿਲਰੁਬਾ’ ਦਾ ਨਵਾਂ ਪੋਸਟਰ ਜਾਰੀ
08:34 AM Jul 25, 2024 IST
Advertisement
ਮੁੰਬਈ:
Advertisement
ਫਿਲਮ ‘ਫਿਰ ਆਈ ਹਸੀਨ ਦਿਲਰੁਬਾ’ ਦੇ ਨਿਰਮਾਤਾਵਾਂ ਨੇ ਫਿਲਮ ਦਾ ਇੱਕ ਨਵਾਂ ਪੋਸਟਰ ਜਾਰੀ ਕਰਦਿਆਂ ਫਿਲਮ ਦਾ ਟਰੇਲਰ ਛੇਤੀ ਰਿਲੀਜ਼ ਹੋਣ ਦੀ ਪੁਸ਼ਟੀ ਕੀਤੀ ਹੈ। ਕਲਰ ਯੈਲੋ ਪ੍ਰੋਡਕਸ਼ਨਜ਼ ਨੇ ਟੀ-ਸੀਰੀਜ਼ ਦੇ ਸਹਿਯੋਗ ਨਾਲ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ’ਤੇ ਫਿਲਮ ਦਾ ਪੋਸਟਰ ਸਾਂਝਾ ਕਰਦਿਆਂ ਕੈਪਸ਼ਨ ਵਿੱਚ ਲਿਖਿਆ, ‘‘ਪਿਆਰ ਕਾ ਦਰਿਆ ਏਕ, ਲੇਕਿਨ ਕਿਨਾਰੇ ਹੈਂ ਦੋ, ਫਿਰ ਆਈ ਹਸੀਨ ਦਿਲਰੁਬਾ, ਟਰੇਲਰ ਭਲਕੇ ਹੋਵੇਗਾ ਰਿਲੀਜ਼!’’ ਇਹ 2021 ਦੀ ਹਿੱਟ ਫਿਲਮ ‘ਹਸੀਨ ਦਿਲਰੁਬਾ’ ਦਾ ਹੀ ਅਗਲਾ ਭਾਗ ਹੈ। ਫਿਲਮ ਨੈੱਟਫਲਿਕਸ ’ਤੇ 9 ਅਗਸਤ ਨੂੰ ਰਿਲੀਜ਼ ਹੋਵੇਗੀ ਤੇ ਟਰੇਲਰ 25 ਜੁਲਾਈ ਨੂੰ ਰਿਲੀਜ਼ ਹੋਵੇਗਾ। ਤਾਪਸੀ ਪੰਨੂ, ਵਿਕਰਾਂਤ ਮੈਸੀ ਅਤੇ ਸਨੀ ਕੌਸ਼ਲ ਨੇ ਫਿਲਮ ’ਚ ਭੂਮਿਕਾਵਾਂ ਨਿਭਾਈਆਂ ਹਨ। -ਪੀਟੀਆਈ
Advertisement
Advertisement