ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਸਥੀਆਂ ਜਲ ਪ੍ਰਵਾਹ ਕਰਨ ਲਈ ਵਿਸ਼ੇਸ਼ ਕੁੰਡ ਦਾ ਨੀਂਹ ਪੱਥਰ

11:10 AM May 26, 2024 IST
ਵਿਸ਼ੇਸ਼ ਕੁੰਡ ਦਾ ਨੀਂਹ ਪੱਥਰ ਰੱਖਦੇ ਹੋਏ ਸਮਾਜ ਸੇਵੀ ਤੇ ਪਿੰਡ ਵਾਸੀ। -ਫੋਟੋ: ਸ਼ੇਤਰਾ

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 25 ਮਈ
ਇਥੋਂ ਨੇੜਲੇ ਪਿੰਡ ਪੋਨਾ ਵਿਖੇ ਬਾਬਾ ਸੁੰਦਰ ਅਨੂਪ ਮਹਾਰਾਜ ਦੀ ਦਰਗਾਹ ਨਾਲ ਛੱਪੜ ‘ਚ ਬਾਹਰੋਂ ਆਉਂਦੇ ਲੱਖਾਂ ਲੋਕਾਂ ਵਲੋਂ ਅਸਥੀਆਂ ਜਲ ਪ੍ਰਵਾਹ ਕੀਤੀਆਂ ਜਾਂਦੀਆਂ ਹਨ। ਇਹ ਛੱਪੜ ਕੱਚਾ ਹੋਣ ਕਰਕੇ ਬਾਹਰਲੇ ਰਾਜਾਂ ਤੋਂ ਆਉਂਦੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਪਰਵਾਸੀ ਪੰਜਾਬੀ ਭਰਾਵਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਦਰਗਾਹ ਨਾਲ ਛੱਪੜ ਨੂੰ ਪੱਕਾ ਕਰਕੇ ਇਕ ਤਲਾਬ ਦਾ ਰੂਪ ਦਿੱਤਾ ਜਾ ਰਿਹਾ ਹੈ। ਇੱਥੇ ਅਸਥੀਆਂ ਲਈ ਇਕ ਵਿਸ਼ੇਸ਼ ਕੁੰਡ ਬਣਾਇਆ ਜਾਵੇਗਾ। ਇਸ ਕੁੰਡ ‘ਚ ਅਸਥੀਆਂ ਜਲ ਪ੍ਰਵਾਹ ਕੀਤੀਆਂ ਜਾਣਗੀਆਂ। ਸਮਾਜ ਸੇਵੀ ਜਸਵੀਰ ਸਿੰਘ ਜੱਸੂ ਨੇ ਦੱਸਿਆ ਕਿ ਇਸ ਵਿਸ਼ੇਸ਼ ਕੁੰਡ ਲਈ ਪਰਮਿੰਦਰ ਸਿੰਘ ਲੱਕੀ ਕੈਨੇਡਾ ਨੇ ਦੋ ਲੱਖ ਰੁਪਏ ਦਾ ਸਹਿਯੋਗ ਦਿੱਤਾ ਹੈ। ਨੀਂਹ ਪੱਥਰ ਰੱਖਣ ਮੌਕੇ ਪੰਚ ਕੁਲਵੰਤ ਸਿੰਘ ਪੋਨਾ, ਤੇਜਿੰਦਰ ਸਿੰਘ ਪੋਨਾ, ਨੰਬਰਦਾਰ ਰਾਜਵਿੰਦਰ ਸਿੰਘ, ਇਕਬਾਲ ਸਿੰਘ, ਪੰਚ ਜਗਜੀਤ ਸਿੰਘ, ਗੁਰਪ੍ਰੀਤ ਸਿੰਘ, ਸਤਵੰਤ ਸਿੰਘ, ਗਗਨ ਪੋਨਾ, ਨਿਤਿਨ ਸ਼ਰਮਾ, ਸ਼ੇਰ ਸਿੰਘ, ਬਾਬਾ ਜਸਵੀਰ ਸਿੰਘ, ਸਰਪੰਚ ਕੁਲਵਿੰਦਰ ਸਿੰਘ ਕਲਾਲ ਮਜਾਰਾ, ਰਾਜਵਿੰਦਰ ਸਿੰਘ ਰਾਜੂ, ਲੱਕੀ ਪੰਡਿਤ, ਸ਼ਿਵ ਕੁਮਾਰ ਪੋਨਾ ਹਾਜ਼ਰ ਸਨ।

Advertisement

Advertisement
Advertisement