For the best experience, open
https://m.punjabitribuneonline.com
on your mobile browser.
Advertisement

ਕੇਂਦਰੀ ’ਵਰਸਿਟੀ ਦੀ ਕਾਨਵੋਕੇਸ਼ਨ ’ਚ ਅੱਜ ਸਾਬਕਾ ਰਾਸ਼ਟਰਪਤੀ ਵੰਡਣਗੇ ਡਿਗਰੀਆਂ

07:09 AM Mar 19, 2024 IST
ਕੇਂਦਰੀ ’ਵਰਸਿਟੀ ਦੀ ਕਾਨਵੋਕੇਸ਼ਨ ’ਚ ਅੱਜ ਸਾਬਕਾ ਰਾਸ਼ਟਰਪਤੀ ਵੰਡਣਗੇ ਡਿਗਰੀਆਂ
Advertisement

ਪੱਤਰ ਪ੍ਰੇਰਕ
ਬਠਿੰਡਾ, 18 ਮਾਰਚ
ਪੰਜਾਬ ਕੇਂਦਰੀ ਯੂਨੀਵਰਸਿਟੀ ਵਿੱਚ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਅਗਵਾਈ ਹੇਠ ਮੰਗਲਵਾਰ ਨੂੰ ਨੌਵਾਂ ਕਾਨਵੋਕੇਸ਼ਨ ਸਮਾਰੋਹ ਕੀਤਾ ਜਾਵੇਗਾ। ਭਾਰਤ ਦੇ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਪ੍ਰੋਗਰਾਮ ਵਿੱਚ ਕਈ ਉੱਘੀਆਂ ਸ਼ਖ਼ਸੀਅਤਾਂ ਮੌਜੂਦ ਰਹਿਣਗੀਆਂ। ਨੌਵੀਂ ਕਾਨਵੋਕੇਸ਼ਨ ਦੌਰਾਨ ਕੁੱਲ 864 ਪੀਜੀ/ਪੀਐਚਡੀ ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ, ਜਿਸ ਵਿੱਚ 813 ਪੋਸਟ-ਗ੍ਰੈਜੂਏਟ ਡਿਗਰੀਆਂ ਤੇ 51 ਪੀਐਚਡੀ ਡਿਗਰੀਆਂ ਸ਼ਾਮਲ ਹਨ।
ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮਹਿਮਾਨ ਮਾਨਯੋਗ ਰਾਮ ਨਾਥ ਕੋਵਿੰਦ ਕਨਵੋਕੇਸ਼ਨ ਨੂੰ ਸੰਬੋਧਨ ਕਰਨਗੇ ਅਤੇ ਵੱਖ-ਵੱਖ ਵਿਸ਼ਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ 41 ਹੋਣਹਾਰ ਵਿਦਿਆਰਥੀਆਂ ਨੂੰ ਸੋਨੇ ਦੇ ਤਗ਼ਮੇ ਪ੍ਰਦਾਨ ਕਰਨਗੇ। ਪੀਜੀ/ ਪੀਐਚਡੀ ਦੀਆਂ ਡਿਗਰੀਆਂ ਪ੍ਰਾਪਤ ਕਰਨ ਵਾਲੇ 864 ਨੌਜਵਾਨਾਂ ਵਿੱਚੋਂ 485 ਪੁਰਸ਼ ਵਿਦਿਆਰਥੀ ਅਤੇ 379 ਵਿਦਿਆਰਥਣਾਂ ਹਨ। ਘੱਟ ਗਿਣਤੀ ਦੇ ਬਾਵਜੂਦ, ਮਹਿਲਾ ਵਿਦਿਆਰਥਣਾਂ ਨੇ ਪੁਰਸ਼ ਵਿਦਿਆਰਥੀਆਂ ਦੇ 13 ਮੈਡਲਾਂ ਦੇ ਮੁਕਾਬਲੇ 28 ਮੈਡਲ ਹਾਸਲ ਕੀਤੇ ਹਨ। ਲਗਪਗ 8 ਕੌਮਾਂਤਰੀ ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ ਜਾਣਗੀਆਂ।
ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਕਿਹਾ ਕਿ ਇਹ ਯੂਨੀਵਰਸਿਟੀ ਲਈ ਮਾਣ ਵਾਲੀ ਗੱਲ ਹੈ ਕਿ ਭਾਰਤ ਦੇ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।

Advertisement

Advertisement
Author Image

Advertisement
Advertisement
×