ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦਰੱਖ਼ਤਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਤੋਂ ਵਣ ਵਿਭਾਗ ਨੇ ਹੱਥ ਘੁੱਟੇ

08:57 AM Jul 20, 2023 IST

ਪੱਤਰ ਪ੍ਰੇਰਕ
ਪਾਇਲ, 19 ਜੁਲਾਈ
ਵਣ ਵਿਭਾਗ ਵੱਲੋਂ ਸਮੇਂ ਸਮੇਂ ’ਤੇ ਸੈਮੀਨਾਰ ਲਗਾ ਕੇ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਜੇ ਵਣ ਵਿਭਾਗ ਦੀ ਕਾਰਜਪ੍ਰਣਾਲੀ ਦੇਖੀ ਜਾਵੇ ਤਾਂ ਵਣ ਵਿਭਾਗ ਰੇਂਜ ਦੋਰਾਹਾ ਹੀ ਸ਼ੱਕ ਦੇ ਘੇਰੇ ਵਿੱਚ ਆਉਂਦੀ ਹੈ। ਪਿੰਡ ਰੋਹਣੋਂ ਖੁਰਦ ਦੇ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਦੱਸਿਆ ਕਿ ਉਨ੍ਹਾਂ ਨੇ ਆਰਟੀਆਈ ਤਹਿਤ 9 ਜੂਨ 2023 ਨੂੰ ਵਣ ਮੰਡਲ ਅਫ਼ਸਰ ਲੁਧਿਆਣਾ ਕੋਲੋਂ ਸਾਲ 2020 ਤੋਂ 2023 ਤੱਕ ਦੀ ਜਾਣਕਾਰੀ ਮੰਗੀ ਸੀ। ਇਸ ਵਿੱਚ ਬਲਾਕ ਖੰਨਾ ਦੇ ਅਧੀਨ ਪੈਂਦੇ ਰਜਵਾਹਿਆਂ, ਸੜਕਾਂ ਦੇ ਦੁਆਲੇ ਖੜ੍ਹੇ ਦਰੱਖ਼ਤਾਂ ਦੇ ਅੱਗ ਨਾਲ ਹੋਏ ਨੁਕਸਾਨ, ਜੁਰਮਾਨਿਆਂ ਦੀਆਂ ਰਸੀਦਾਂ, ਦਰੱਖ਼ਤਾਂ ਦੀ ਨਾਜਾਇਜ਼ ਕਟਾਈ ਤੇ ਚੋਰੀ, ਪਸ਼ੂ ਚਾਰਨ ਵਾਲੇ ਚਰਵਾਹਿਆਂ ਦੇ ਚਲਾਨਾਂ ਦਾ ਵੇਰਵਾ, ਦਰੱਖ਼ਤਾਂ ਦੀ ਨਿਲਾਮੀ ਤੇ ਨਵੇਂ ਬੂਟਿਆਂ ਦਾ ਵੇਰਵਾ ਮੰਗਿਆ ਸੀ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਪੱਤਰ ਨੰਬਰ 3463 ਮਿਤੀ 10 ਜੁਲਾਈ 2023 ਰਾਹੀਂ ਜੋ ਜਾਣਕਾਰੀ ਦਿੱਤੀ ਹੈ ਉਸ ਨੇ ਵਣ ਰੇਂਜ ਅਫ਼ਸਰ ਦੋਰਾਹਾ ਤੇ ਬਲਾਕ ਖੰਨਾ ਦੇ ਕਰਮਚਾਰੀਆਂ ਦੀ ਪੋਲ ਖੋਲ੍ਹ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਵਿਭਾਗ ਤੋਂ ਸੂਚਨਾ ਦੀ ਮੰਗ ਕਰਨ ਤੋਂ ਬਾਅਦ ਅੱਗ ਲਗਾਉਣ ਵਾਲਿਆਂ ਦੇ ਸਿਰਫ਼ ਚਾਰ ਚਲਾਨ ਜੂਨ 2023 ਦੇ ਕਰ ਕੇ ਖਾਨਾਪੂਰਤੀ ਕੀਤੀ ਹੈ। ਵਣ ਵਿਭਾਗ ਨੇ ਦਰੱਖਤਾਂ ਦੀ ਨਾਜਾਇਜ਼ ਕਟਾਈ ਕਰਨ ਵਾਲਿਆਂ ਦੇ ਸਿਰਫ਼ ਚਲਾਨ ਹੀ ਕੀਤੇ ਹਨ, ਪੁਲੀਸ ਕਾਰਵਾਈ ਨਹੀਂ ਕੀਤੀ। ਸੜਕਾਂ ਅਤੇ ਰਜਵਾਹਿਆਂ ’ਤੇ ਪਸ਼ੂ ਚਾਰਨ ਵਾਲੇ ਚਰਵਾਹਿਆਂ ਖ਼ਿਲਾਫ਼ ਵਿਭਾਗ ਨੇ 26 ਜੂਨ 2020 ਤੋਂ ਬਾਅਦ ਕੋਈ ਵੀ ਕਾਰਵਾਈ ਨਹੀਂ ਕੀਤੀ ਨਾ ਹੀ ਕੋਈ ਚਲਾਨ ਕੀਤਾ ਹੈ।
ਸ੍ਰੀ ਬੈਨੀਪਾਲ ਤੇ ਇਲਾਕਾ ਵਾਸੀਆਂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਵਣ ਵਿਭਾਗ ਦੀ ਕਾਰਜਪ੍ਰਣਾਲੀ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਵਣ ਵਿਭਾਗ ਨੂੰ ਚੂਨਾ ਲਗਾਉਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

Advertisement

ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ: ਅਧਿਕਾਰੀ
ਵਿਭਾਗ ਦੇ ਬਲਾਕ ਅਫ਼ਸਰ ਸੁਰਿੰਦਰ ਸਿੰਘ ਨੇ ਕਿਹਾ ਕਿ ਅੱਗ ਲਗਾਉਣ ਵਾਲਿਆਂ ਦੇ ਚਲਾਨ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਨਾਜਾਇਜ਼ ਕਟਾਈ ਜਾਂ ਚੋਰੀ ਸਬੰਧੀ ਲੋਕਾਂ ਤੋਂ ਜੁਰਮਾਨਾ ਵਸੂਲਿਆ ਗਿਆ ਹੈ। ਬਲਾਕ ਅਫ਼ਸਰ ਨੇ ਕਿਹਾ ਜੇ ਉਹ ਚਰਵਾਹਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ ਤਾਂ ਚਰਵਾਹੇ ਆਪਣੀਆਂ ਔਰਤਾਂ ਨੂੰ ਅੱਗੇ ਕਰ ਦਿੰਦੇ ਹਨ। ਉਨ੍ਹਾਂ ਵੱਲੋਂ ਵਣ ਵਿਭਾਗ ਦੇ ਅਧਿਕਾਰੀਆਂ ਉੱਪਰ ਕੁੱਟ ਮਾਰ ਜਾਂ ਸਰੀਰਕ ਛੇੜਛਾੜ ਦੇ ਦੋਸ਼ ਲਗਾ ਦਿੱਤੇ ਜਾਂਦੇ ਹਨ। ਅਜਿਹੇ ਮਾਮਲਿਆਂ ਵਿੱਚ ਪੁਲੀਸ ਵੀ ਵਣ ਵਿਭਾਗ ਦੇ ਅਧਿਕਾਰੀਆਂ ਦੀ ਮਦਦ ਨਹੀਂ ਕਰਦੀ।

Advertisement
Advertisement
Tags :
ਕਾਰਵਾਈਖ਼ਿਲਾਫ਼ਘੁੱਟੇਦਰੱਖਤਾਂਨੁਕਸਾਨ,ਪਹੁੰਚਾਉਣਵਾਲਿਆਂਵਿਭਾਗ
Advertisement