ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਖ਼ੁਰਾਕ ਅਥਾਰਿਟੀ ਨੇ ਦੁੱਧ ਦੀਆਂ ਕਿਸਮਾਂ ਸਬੰਧੀ ਸੇਧ ਵਾਪਸ ਲਈ

07:44 AM Aug 27, 2024 IST

ਨਵੀਂ ਦਿੱਲੀ:

Advertisement

ਫੂਡ ਸੇਫਟੀ ਰੈਗੂਲੇਟਰ ਐੱਫਐੱਸਐੱਸਏਆਈ (ਫਸਾਈ) ਨੇ ਅੱਜ ਭੋਜਨ ਕਾਰੋਬਾਰਾਂ ਨੂੰ ਪੈਕੇਜਿੰਗ ਤੋਂ ‘ਏ1’ ਅਤੇ ‘ਏ2’ ਕਿਸਮਾਂ ਦੇ ਦੁੱਧ ਅਤੇ ਦੁੱਧ ਉਤਪਾਦਾਂ ਦੇ ਦਾਅਵਿਆਂ ਨੂੰ ਹਟਾਉਣ ਦਾ ਨਿਰਦੇਸ਼ ਦੇਣ ਵਾਲੀ ਆਪਣੀ ਤਾਜ਼ਾ ਅਡਵਾਈਜ਼ਰੀ ਵਾਪਸ ਲੈ ਲਈ ਹੈ। ਭਾਰਤੀ ਖ਼ੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ (ਐੱਫਐੱਸਐੱਸਏਆਈ) ਨੇ ਕਿਹਾ ਕਿ ਹਿੱਤਧਾਰਕਾਂ ਨਾਲ ਹੋਰ ਸਲਾਹ-ਮਸ਼ਵਰਾ ਕਰਨ ਲਈ ਅਜਿਹਾ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਕਿ ਫੂਡ ਬਿਜ਼ਨਸ ਅਪਰੇਟਰ (ਐੱਫਬੀਓਜ਼) ‘ਏ1’ ਅਤੇ ‘ਏ2’ ਕਿਸਮਾਂ ਦੇ ਦੁੱਧ ਦੇ ਦਾਅਵਿਆਂ ਨਾਲ ਆਪਣੇ ਉਤਪਾਦਾਂ ਦੀ ਵਿਕਰੀ ਅਤੇ ਮਾਰਕੀਟਿੰਗ ਜਾਰੀ ਰੱਖ ਸਕਦੇ ਹਨ। ਸੋਮਵਾਰ ਨੂੰ ਜਾਰੀ ਕੀਤੀ ਗਈ ਇੱਕ ਨਵੀਂ ਐਡਵਾਈਜ਼ਰੀ ਵਿੱਚ ਰੈਗੂਲੇਟਰ ਨੇ ਕਿਹਾ, “ਹਿੱਤਧਾਰਕਾਂ ਨਾਲ ਹੋਰ ਸਲਾਹ-ਮਸ਼ਵਰੇ ਲਈ 21 ਅਗਸਤ 2024 ਦੀ ਸੇਧ ਵਾਪਸ ਲੈ ਲਈ ਗਈ ਹੈ।’’ -ਪੀਟੀਆਈ

Advertisement
Advertisement
Tags :
Food SafetyFSSAEPackaging food businessesPunjabi khabarPunjabi News