For the best experience, open
https://m.punjabitribuneonline.com
on your mobile browser.
Advertisement

ਵਿਰਸਾ ਵਿਹਾਰ ਵਿੱਚ ਪੰਜ ਰੋਜ਼ਾ ਨਾਟ ਉਤਸਵ ਦਾ ਆਗਾਜ਼

07:37 AM Jul 02, 2024 IST
ਵਿਰਸਾ ਵਿਹਾਰ ਵਿੱਚ ਪੰਜ ਰੋਜ਼ਾ ਨਾਟ ਉਤਸਵ ਦਾ ਆਗਾਜ਼
ਵਿਰਸਾ ਵਿਹਾਰ ਵਿੱਚ ਨਾਟਕ ਖੇਡਦੇ ਹੋਏ ਕਲਾਕਾਰ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 1 ਜੁਲਾਈ
ਮੰਚ ਰੰਗਮੰਚ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਵੱਲੋਂ ਪੰਜ ਰੋਜ਼ਾ ਨਾਟ ਉਤਸਵ ਦੇ ਅੱਜ ਪਹਿਲੇ ਦਿਨ ਵਿਸ਼ਵ ਪ੍ਰਸਿੱਧ ਨਾਟਕਕਾਰ ਵਿਲੀਅਮ ਸ਼ੇਕਸਪੀਅਰ ਦਾ ਲਿਖਿਆ ਅਤੇ ਪਾਰਥੋ ਬੈਨਰਜੀ ਵੱਲੋਂ ਨਿਰਦੇਸ਼ਿਤ ਨਾਟਕ ‘ਰੋਮੀਓ ਐਂਡ ਜੂਲੀਅਟ’ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਖੇਡਿਆ ਗਿਆ। ਜ਼ਿਕਰਯੋਗ ਹੈ ਕਿ 5 ਜੁਲਾਈ ਤੱਕ ਚੱਲਣ ਵਾਲੀ ਰਾਸ਼ਟਰੀ ਰੰਗਮੰਚ ਕਾਰਜਸ਼ਾਲਾ ਵਿਚ ਪੰਜਾਬ ਸਮੇਤ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਆਏ ਵਿਦਿਆਰਥੀਆਂ ਵੱਲੋਂ ਇਕ ਮਹੀਨੇ ਦੀ ਵਰਕਸ਼ਾਪ ਦੌਰਾਨ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਵਿੱਚ ਪੰਜ ਨਾਟਕ ਤਿਆਰ ਕੀਤੇ ਗਏ ਜਿਨ੍ਹਾਂ ਨੂੰ ਇੱਥੇ ਹਰ ਰੋਜ ਸ਼ਾਮ ਨੂੰ ਪੇਸ਼ ਕੀਤਾ ਜਾਵੇਗਾ। ਅੱਜ ਖੇਡੇ ਗਏ ਨਾਟਕ ਵਿੱਚ ਅਪਨੀਤ ਬਾਜਵਾ, ਯੁਵਨੀਸ਼ ਸ਼ਰਮਾ, ਕਿਰਨਬੀਰ ਕੌਰ, ਕਵਚ ਮਲਿਕ, ਏਕੋਮ ਧਾਲੀਵਾਲ, ਅਭਿਸ਼ੇਕ ਐਰੀ, ਅਕਾਸ਼ਦੀਪ ਸਿੰਘ, ਸਾਨਿਆ ਸ਼ਰਮਾ, ਸੁਰਜ ਪੋਦਾਰ, ਜਸਵੰਤ ਸਿੰਘ, ਪਵੇਲ ਅਗਸਤਸ, ਸਿਰਮਨਜੀਤ ਸਿੰਘ, ਪਰਦੀਪ ਖ਼ਾਨ ਤੇ ਜਾਗਰੀਤ ਆਦਿ ਕਲਾਕਾਰਾਂ ਨੇ ਭੂਮਿਕਾ ਨਿਭਾਈ। ਇਸ ਮੌਕੇ ਡਾ. ਅਰਵਿੰਦਰ ਕੌਰ ਧਾਲੀਵਾਲ, ਪ੍ਰੀਤਪਾਲ ਰੁਪਾਣਾ, ਹਰਦੀਪ ਗਿੱਲ, ਅਨੀਤਾ ਦੇਵਗਨ, ਭੂਪਿੰਦਰ ਸਿੰਘ ਸੰਧੂ, ਗੁਰਦੇਵ ਸਿੰਘ ਮਹਿਲਾਂਵਾਲਾ ਤੇ ਗੁਰਤੇਜ ਮਾਨ ਆਦਿ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×