ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੂਨੀਅਰ ਐੱਨਟੀਆਰ ਵੱਲੋਂ ‘ਵਾਰ 2’ ਦੀ ਸ਼ੂਟਿੰਗ ਦਾ ਪਹਿਲਾ ਪੜਾਅ ਮੁਕੰਮਲ

07:32 AM May 14, 2024 IST

ਮੁੰਬਈ: ਦੱਖਣੀ ਫਿਲਮਾਂ ਦੇ ਉੱਘੇ ਅਦਾਕਾਰ ਜੂਨੀਅਰ ਐੱਨਟੀਆਰ ਨੇ ਰਿਤਿਕ ਰੌਸ਼ਨ ਨਾਲ ਆਪਣੀ ਆਉਣ ਵਾਲੀ ਫ਼ਿਲਮ ‘ਵਾਰ 2’ ਦੇ ਪਹਿਲੇ ਭਾਗ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਇਹ ਪਤਾ ਲੱਗਿਆ ਹੈ ਕਿ ਅਦਾਕਾਰ ਨੇ ਇਸ ਫਿਲਮ ਦੇ ਪਹਿਲੇ ਹਿੱਸੇ ਦੀ ਸ਼ੂਟਿੰਗ 12 ਮਈ ਨੂੰ ਮੁਕੰਮਲ ਕੀਤੀ। ਉਹ ਫਿਲਮ ਦੀ ਸ਼ੂਟਿੰਗ ਦੇ ਸਿਲਸਿਲੇ ਵਿੱਚ ਇਕ ਮਹੀਨਾ ਮੁੰਬਈ ਵਿੱਚ ਰਹੇ ਤੇ ਹੁਣ ਹੈਦਰਾਬਾਦ ਪਰਤ ਆਏ ਹਨ। ਜੂਨੀਅਰ ਐੱਨਟੀਆਰ ਨੇ ਅੱਜ ਹੈਦਰਾਬਾਦ ਵਿੱਚ ਲੋਕ ਸਭਾ ਚੋਣ ਲਈ ਆਪਣੇ ਪਰਿਵਾਰ ਸਮੇਤ ਵੋਟ ਪਾਉਣ ਤੋਂ ਬਾਅਦ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀ ਹੈ ਜਿਸ ਵਿੱਚ ਉਹ ਆਪਣੀ ਪਤਨੀ ਲਕਸ਼ਮੀ ਪ੍ਰਣਤੀ ਅਤੇ ਮਾਂ ਸ਼ਾਲਿਨੀ ਨਾਲ ਜੁਬਲੀ ਹਿਲਜ਼ ਦੇ ਓਬੁਲ ਰੈਡੀ ਸਕੂਲ ਦੇ ਪੋਲਿੰਗ ਕੇਂਦਰ ਤੋਂ ਬਾਹਰ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਫਿਲਮ ‘ਵਾਰ’ ਸਾਲ 2019 ਵਿਚ ਰਿਲੀਜ਼ ਹੋਈ ਸੀ ਜਿਸ ਦਾ ਨਿਰਦੇਸ਼ਨ ਸਿਧਾਰਥ ਆਨੰਦ ਨੇ ਕੀਤਾ ਹੈ ਅਤੇ ਹੁਣ ਦੀ ਫਿਲਮ ‘ਵਾਰ 2’ ਇਸ ਫਿਲਮ ਦਾ ਅਗਲਾ ਭਾਗ ਹੈ। -ਆਈਏਐੱਨਐੱਸ

Advertisement

Advertisement