ਤਿੰਨਾਂ ਸੈਨਾਵਾਂ ’ਚ ਸਹਿਯੋਗ ਤੇ ਇਕਜੁੱਟਤਾ ਵਧਾਉਣ ਲਈ ਪਹਿਲਾ ਸੰਮੇਲਨ ਅੱਜ
07:36 AM Apr 08, 2024 IST
ਨਵੀਂ ਦਿੱਲੀ: ਭਾਰਤੀ ਫੌਜ ਦੀਆਂ ਤਿੰਨਾਂ ਸੈਨਾਵਾਂ ਵਿੱਚ ਸਹਿਯੋਗ ਤੇ ਇਕਜੁੱਟਤਾ ਵਧਾਉਣ ਲਈ ਸੋਮਵਾਰ ਨੂੰ ਨਵੀਂ ਦਿੱਲੀ ਵਿੱਚ ਪਹਿਲਾ ਸੰਮੇਲਨ ਕਰਵਾਇਆ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ‘ਪਰਿਵਰਤਨ ਚਿੰਤਨ’ ਦੇ ਨਾਂ ਹੇਠ ਹੋਣ ਵਾਲੇ ਇਸ ਸੰਮੇਲਨ ਦੀ ਪ੍ਰਧਾਨਗੀ ਚੀਫ ਆਫ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਅਨਿਲ ਚੌਹਾਨ ਕਰਨਗੇ। ਰੱਖਿਆ ਮੰਤਰਾਲੇ ਨੇ ਇੱਥੇ ਜਾਰੀ ਬਿਆਨ ਵਿੱਚ ਕਿਹਾ ਕਿ ਭਾਰਤੀ ਹਥਿਆਰਬੰਦ ਬਲਾਂ ਨੇ ਭਵਿੱਖੀ ਜੰਗਾਂ ਦੀ ਤਿਆਰੀ ਲਈ ਕੋਸ਼ਿਸ਼ਾਂ ਤਹਿਤ ਇੱਕ ਵੱਡੀ ਤਬਦੀਲੀ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸਹਿਯੋਗ ਤੇ ਇਕਜੁੱਟਤਾ ਵਧਾਉਣ ਲਈ ਇਹ ਪਹਿਲ ਕੀਤੀ ਜਾ ਰਹੀ ਹੈ। ਬਿਆਨ ’ਚ ਕਿਹਾ ਗਿਆ ਹੈ, ‘‘ਇਹ ‘ਚਿੰਤਨ’ ਤਿੰਨਾਂ ਸੈਨਾਵਾਂ ਦੇ ਮੁਖੀਆਂ ਦਾ ਪਹਿਲਾ ਸੰਮੇਲਨ ਹੋਵੇਗਾ ਜਿਸ ’ਚ ਵੱਖ-ਵੱਖ ਸੇਵਾ ਵਰਗ ਦੇ ਅਧਿਕਾਰੀ ਆਪਣੇ ਤਜਰਬੇ ਦੇ ਆਧਾਰ ’ਤੇ ਲੋੜੀਂਦੇ ‘ਏਕੀਕਰਨ’ ਵਾਸਤੇ ਸੁਝਾਅ ਦੇਣਗੇ।’’ -ਪੀਟੀਆਈ
Advertisement
Advertisement