ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹੰਡਿਆਇਆ ਵਿੱਚ ਪਲੇਠਾ ਮਹਿਲਾ ਕਵੀ ਦਰਬਾਰ ਕਰਵਾਇਆ

07:52 AM Dec 11, 2023 IST
ਕਵੀ ਦਰਬਾਰ ਮੌਕੇ ਕਵਿੱਤਰੀਆਂ ਦਾ ਸਨਮਾਨ ਕਰਦੇ ਹੋਏ ਪਤਵੰਤੇ। -ਫੋਟੋ: ਸੂਦ

ਪੱਤਰ ਪ੍ਰੇਰਕ
ਹੰਡਿਆਇਆ, 10 ਦਸੰਬਰ
ਸਾਹਿਤ ਚਰਚਾ ਮੰਚ ਹੰਡਿਆਇਆ ਵੱਲੋਂ ਗ਼ਜ਼ਲ ਮੰਚ ਬਰਨਾਲਾ ਅਤੇ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਬਰਨਾਲਾ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਵਿਖੇ ਪਲੇਠਾ ਮਹਿਲਾ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ।
ਇਸਦੀ ਪ੍ਰਧਾਨਗੀ ਅੰਮ੍ਰਿਤਪਾਲ ਕਲੇਰ ਜਨਰਲ ਸਕੱਤਰ ਸਾਹਿਤ ਮੰਚ ਭਗਤਾ ਨੇ ਕੀਤੀ। ਕਵੀ ਦਰਬਾਰ ਵਿਚ ਅੰਜਨਾ ਮੈਨਿਨ, ਮਨਦੀਪ ਕੌਰ ਭਦੌੜ, ਜਸਪ੍ਰੀਤ ਕੌਰ ਬੱਬੂ, ਡਾ. ਹਰਪ੍ਰੀਤ ਕੌਰ ਰੂਬੀ, ਪ੍ਰੋ ਹਰਪ੍ਰੀਤ ਕੌਰ, ਸ਼ਸ਼ੀ ਬਾਲਾ ਸੰਗਰੂਰ, ਪਰਮਿੰਦਰ ਕੌਰ ਪੈਮ ਬਠਿੰਡਾ, ਸੁਖਵਿੰਦਰ ਕੌਰ ਗਿੱਲ ਬੱਧਨੀ ਕਲਾਂ, ਡਾ. ਸਰਬਜੀਤ ਕੌਰ ਬਰਾੜ ਮੋਗਾ, ਵੀਰਪਾਲ ਕੌਰ ਮੋਹਲ, ਦਵੀ ਸਿੱਧੂ ਬਠਿੰਡਾ, ਸਿਮਰਨਜੀਤ ਕੌਰ ਬਰਾੜ, ਬੀਰਪਾਲ ਕੌਰ ਹੰਡਿਆਇਆ, ਨੂਰਦੀਪ ਕੋਮਲ ਸੰਗਰੂਰ, ਪ੍ਰਭਜੋਤ ਕੌਰ ਅਰੋੜਾ ਅਤੇ ਸ਼ਬਨਮ ਕੌਰ ਧਿੰਗੜ ਨੇ ਆਪਣੀਆਂ ਕਾਵਿ ਵੰਨਗੀਆਂ ਪੇਸ਼ ਕੀਤੀਆਂ। ਲੇਖਕ ਬੂਟਾ ਸਿੰਘ ਚੌਹਾਨ, ਬਲਵਿੰਦਰ ਸਿੰਘ ਠੀਕਰੀਵਾਲਾ, ਜਗਜੀਤ ਗੁਰਮ, ਗੁਰਪਾਲ ਬਿਲਾਵਲ, ਡਾ. ਸੁਰਿੰਦਰ ਸਿੰਘ ਭੱਠਲ, ਰਾਮ ਸਰੂਪ ਸ਼ਰਮਾ, ਮਾਲਵਿੰਦਰ ਸ਼ਾਇਰ, ਗੁਰਸੇਵਕ ਸਿੰਘ ਧੌਲਾ, ਗੁਰਜੀਤ ਸਿੰਘ ਖੁੱਡੀ, ਰਾਜਿੰਦਰ ਸ਼ੌਂਕੀ, ਰਘਵੀਰ ਸਿੰਘ ਗਿੱਲ ਕੱਟੂ, ਜੀਤ ਹਰਜੀਤ ਸੰਗਰੂਰ, ਪਾਲ ਸਿੰਘ ਲਹਿਰੀ ਅਤੇ ਮਾ: ਮਹਿੰਦਰ ਸਿੰਘ ਸਰ੍ਹਾਂ ਨੇ ਉਨ੍ਹਾਂ ਦਾ ਸਨਮਾਨ ਕੀਤਾ। ਸਾਹਿਤ ਚਰਚਾ ਮੰਚ ਹੰਡਿਆਇਆ ਦੇ ਪ੍ਰਧਾਨ ਬੰਧਨਤੋੜ ਸਿੰਘ ਨੇ ਧੰਨਵਾਦ ਕੀਤਾ।

Advertisement

Advertisement
Advertisement