ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੋਗਾ ’ਚ ਖੇਤੀਬਾੜੀ ਵਿਭਾਗ ਦਾ ਪਹਿਲਾ ਫ਼ਸਲ ਰੋਗ ਨਿਵਾਰਨ ਕਲੀਨਿਕ ਸਥਾਪਤ

07:31 AM Jul 06, 2024 IST
ਮੋਗਾ ਵਿਚ ਆਧੁਨਿਕ ਮਸ਼ੀਨ ਬਾਰੇ ਜਾਣਕਾਰੀ ਦਿੰਦੇ ਹੋਏ ਖੇਤੀਬਾੜੀ ਅਧਕਾਰੀ।

ਨਿੱਜੀ ਪੱਤਰ ਪ੍ਰੇਰਕ
ਮੋਗਾ, 5 ਜੁਲਾਈ
ਮੋਗਾ ’ਚ ਖੇਤੀਬਾੜੀ ਵਿਭਾਗ ਵੱਲੋਂ ਸੂਬੇ ’ਚ ਪਹਿਲਾ ਪੌਦਾ ਤੇ ਫ਼ਸਲ ਰੋਗ ਨਿਵਾਰਨ ਕਲੀਨਿਕ ’ਚ ਸਥਾਪਿਤ ਕੀਤਾ ਗਿਆ ਹੈ। ਇਸ ਕਲੀਨਿਕ ਦਾ ਉਦਘਾਟਨ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ 8 ਜੁਲਾਈ ਨੂੰ ਕਰਨਗੇ। ਇਥੇ ਅਮਰੀਕਾ ਕੰਪਨੀ ਦੀ ਆਧੁਨਿਕ ਮਸ਼ੀਨ ਰਾਹੀਂ ਜ਼ਮੀਨਾਂ ਦੀ ਮਿੱਟੀ ਦੀ ਪਰਖ ਮਗਰੋਂ ਖੇਤੀ ਜ਼ਮੀਨ ’ਚ ਤੱਤਾਂ ਦੀ ਘਾਟ ਦਾ ਪਤਾ ਲੱਗ ਸਕੇਗਾ। ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਅਤੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਖੇਤਾਂ ਵਿੱਚ ਜ਼ਮੀਨ ਦੀ ਮਿੱਟੀ ਦੀ ਗੁਣਵਤਾ ਲਈ ਫ਼ਸਲ ਰੋਗ ਨਿਵਾਰਨ ਕਲੀਨਿਕ ’ਚ ਅਮਰੀਕਾ ਦੀ ਕੰਪਨੀ ਤੋਂ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਖਰੀਦ ਕੀਤੀ ਗਈ ਆਈਸੀਪੀ-ਓਈਐੱਸ ਨਾਮ ਦੀ ਆਧੁਨਿਕ ਤਕਨੀਕ ਮਸ਼ੀਨ ਸਹਾਇਤਾ ਲਈ ਜਾ ਸਕਦੀ ਹੈ। ਇਸ ਨਾਲ ਬੇਲੋੜੀਆਂ ਖਾਦਾਂ ਅਤੇ ਅੰਨ੍ਹੇਵਾਹ ਸਪਰੇਆਂ ਆਦਿ ਦੀ ਵਰਤੋਂ ਤੋਂ ਵੀ ਬਚਿਆ ਜਾ ਸਕਦਾ ਹੈ ਅਤੇ ਖੇਤੀ ਖਰਚ ਨੂੰ ਘਟਾਇਆ ਜਾ ਸਕਦਾ ਹੈ। ਇਹ ਮਸ਼ੀਨ ਕਰੀਬ ਘੰਟੇ ਵਿਚ ਇੱਕੋ ਸਮੇਂ ਇੱਕ-ਇੱਕ ਕਰਕੇ 30 ਮਿੱਟੀ ਦੇ ਨਮੂਨੇ ਟੈਸਟ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਉੱਤੇ ਤਕਰੀਬਨ 1.25 ਕਰੋੜ ਰੁਪਏ ਖਰਚ ਆਇਆ ਹੈ। ਇਸ ਪ੍ਰੋਜੈਕਟ ਦਾ ਉਦਘਾਟਨ ਸੂਬੇ ਦੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ 8 ਜੁਲਾਈ ਨੂੰ ਕਰਨਗੇ। ਇਸ ਆਧੁਨਿਕ ਮਸ਼ੀਨ ਰਾਹੀਂ ਕਿਸਾਨਾਂ ਦੀਆਂ ਜ਼ਮੀਨਾਂ ਦੇ ਨਮੂਨੇ ਮੁਫ਼ਤ ਵਿੱਚ ਟੈਸਟ ਕੀਤੇ ਜਾਇਆ ਕਰਨਗੇ। ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਸ ਆਧੁਨਿਕ ਤਕਨੀਕ ਰਾਹੀਂ ਦੀ ਮਿੱਟੀ ਪਰਖ ਹੋਣ ਬਾਅਦ ਜ਼ਮੀਨ ’ਚ ਪਾਏ ਜਾਣ ਵਾਲੇ ਸਾਰੇ ਤੱਤਾਂ ਦਾ ਪਤਾ ਲੱਗ ਸਕੇਗਾ।

Advertisement

Advertisement
Advertisement