ਫ਼ਿਲਮ ‘ਵਿੱਕੀ ਵਿਦਿਆ ਕਾ ਵੋਹ ਵਾਲਾ ਵੀਡੀਓ’ 11 ਅਕਤੂਬਰ ਨੂੰ ਹੋਵੇਗੀ ਰਿਲੀਜ਼
ਮੁੰਬਈ: ਬੌਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਨੇ ਆਪਣੀ ਆਉਣ ਵਾਲੀ ਫ਼ਿਲਮ ‘ਵਿੱਕੀ ਵਿਦਿਆ ਕਾ ਵੋਹ ਵਾਲਾ ਵੀਡੀਓ’ ਦੀ ਅਦਾਕਾਰਾ ਤ੍ਰਿਪਤੀ ਡਿਮਰੀ ਨਾਲ ਵੀਡੀਓ ਸਾਂਝਾ ਕੀਤਾ ਹੈ। ਅਦਾਕਾਰ ਦੇ ਇੰਸਟਾਗ੍ਰਾਮ ’ਤੇ 80 ਲੱਖ ਫਾਲੋਅਰਜ਼ ਹਨ। ਵੀਡੀਓ ਵਿੱਚ ਰਾਜਕੁਮਾਰ ਅਤੇ ਤ੍ਰਿਪਤੀ ਹੱਸਦੇ ਹੋਏ ਦਿਖਾਈ ਦੇ ਰਹੇ ਹਨ। ਰਾਜਕੁਮਾਰ ਨੇ ਕੈਪਸ਼ਨ ਵਿੱਚ ਲਿਖਿਆ ਹੈ,‘ਕੁਛ ਨਹੀਂ ਯਾਰ। ਅਸੀਂ ‘ਵਿੱਕੀ ਵਿਦਿਆ ਕਾ ਵੋਹ ਵਾਲਾ ਵੀਡੀਓ’ ਦੇਖਿਆ ਹੈ। ਉਸ ਦੇ ਦ੍ਰਿਸ਼ਾਂ ਬਾਰੇ ਸੋਚ ਰਿਹਾ ਹਾਂ ਅਤੇ ਹਾਸਾ ਨਹੀਂ ਰੁਕ ਰਿਹਾ। ਤੁਸੀਂ ਵੀ ਦੇਖਣਾ, ਇਹ ਫਲਮ 11 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।’ ਫ਼ਿਲਮ ਨਿਰਦੇਸ਼ਨ ਰਾਜ ਸ਼ਾਂਡਿਲਿਆ ਨੇ ਕੀਤਾ ਹੈ। ਫ਼ਿਲਮ ਵਿੱਚ ਰਾਜਕੁਮਾਰ ਰਾਓ, ਤ੍ਰਿਪਤੀ, ਵਿਜੇ ਰਾਜ, ਮੱਲਿਕਾ ਸ਼ੇਰਾਵਤ, ਅਰਚਨਾ ਪੂਰਨ ਸਿੰਘ, ਮੁਕੇਸ਼ ਤਿਵਾੜੀ, ਅਰਚਨਾ ਪਟੇਲ, ਰਾਕੇਸ਼ ਬੇਦੀ, ਟੀਕੂ ਤਲਸਾਨੀਆ ਅਤੇ ਅਸ਼ਵਨੀ ਕਲਸੇਕਰ ਮੁੱਖ ਭੂਮਿਕਾਵਾਂ ਵਿੱਚ ਹਨ। ਰਾਜਕੁਮਾਰ ਨੂੰ ਹਾਲ ਹੀ ਵਿੱਚ 2024 ਦੀ ਡਰਾਉਣੀ-ਕਾਮੇਡੀ ਫ਼ਿਲਮ ‘ਸਤ੍ਰੀ 2’ ਵਿੱਚ ਸ਼ਰਧਾ ਕਪੂਰ ਨਾਲ ਦੇਖਿਆ ਗਿਆ ਸੀ। ਤ੍ਰਿਪਤੀ ਡਿਮਰੀ, ਸੰਦੀਪ ਰੈਡੀ ਵਾਂਗਾ ਵੱਲੋਂ ਨਿਰਦੇਸ਼ਤ ਰਣਬੀਰ ਕਪੂਰ ਦੀ ਫ਼ਿਲਮ ‘ਐਨੀਮਲ’ ਨਾਲ ਮਸ਼ਹੂਰ ਹੋਈ ਸੀ, ਨੂੰ ਆਖਰੀ ਵਾਰ ਵਿੱਕੀ ਕੌਸ਼ਲ ਅਤੇ ਐਮੀ ਵਿਰਕ ਨਾਲ ਫ਼ਿਲਮ ‘ਬੈਡ ਨਿਊਜ਼’ ਵਿੱਚ ਦੇਖਿਆ ਗਿਆ ਸੀ। -ਆਈਏਐੱਨਐੱਸ