ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਫ਼ਿਲਮ ‘ਹਮ ਦੋ ਹਮਾਰੇ ਬਾਰ੍ਹਾਂ’ ਹੁਣ ‘ਹਮਾਰੇ ਬਾਰ੍ਹਾਂ’ ਸਿਰਲੇਖ ਹੇਠ ਹੋਵੇਗੀ ਰਿਲੀਜ਼

06:52 AM May 07, 2024 IST

ਮੁੰਬਈ: ‘ਹਮ ਦੋ ਹਮਾਰੇ ਬਾਰ੍ਹਾਂ’ ਦੇ ਨਿਰਮਾਤਾਵਾਂ ਨੇ ਅੱਜ ਐਲਾਨ ਕੀਤਾ ਕਿ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ (ਸੀਬੀਐੱਫਸੀ) ਦੇ ਨਿਰਦੇਸ਼ਾਂ ’ਤੇ ਫ਼ਿਲਮ ਦਾ ਨਾਮ ਬਦਲ ਕੇ ‘ਹਮਾਰੇ ਬਾਰ੍ਹਾਂ’ ਕਰ ਦਿੱਤਾ ਗਿਆ ਹੈ। ਅਦਾਕਾਰ ਅਨੂ ਕਪੂਰ ਅਤੇ ਪਾਰਥ ਸਮਥਾਨ ਦੀ ਇਹ ਫ਼ਿਲਮ ਸੱਤ ਜੂਨ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਕਮਲ ਚੰਦਰਾ ਵੱਲੋਂ ਨਿਰਦੇਸ਼ਤ ਇਸ ਫ਼ਿਲਮ ਦਾ ਨਿਰਮਾਣ ਰਾਧਿਕਾ ਜੀ ਫ਼ਿਲਮ ਅਤੇ ਨਿਊਟੈੱਕ ਮੀਡੀਆ ਐਂਟਰਟੇਨਮੈਂਟ ਨੇ ਕੀਤਾ ਹੈ। ਰਵੀ ਐੱਸ ਗੁਪਤਾ, ਬੀਰੇਂਦਰ ਭਗਤ, ਸੰਜੈ ਨਾਗਪਾਲ ਅਤੇ ਸ਼ਿਓ ਬਾਲਕ ਸਿੰਘ ਫਿਲਮ ਦੇ ਨਿਰਮਾਤਾ ਜਦੋਂਕਿ ਤ੍ਰਿਲੋਕੀ ਪ੍ਰਸਾਦ ਸਹਿ ਨਿਰਮਾਤਾ ਹਨ। ਨਿਰਮਾਤਾਵਾਂ ਨੇੇ ਦੱਸਿਆ ਕਿ ਇਹ ਫ਼ਿਲਮ ਸੱਤ ਜੂਨ ਨੂੰ ਰਿਲੀਜ਼ ਹੋਵੇਗੀ। ਅਨੂ ਕਪੂਰ ਨੇ ਦੱਸਿਆ ਕਿ ‘ਹਮਾਰੇ ਬਾਰ੍ਹਾਂ’ ਫਿਲਮ ਵਿੱਚ ਕੰਮ ਕਰਨਾ ਕਾਫ਼ੀ ਵਧੀਆ ਤਜਰਬਾ ਰਿਹਾ। ਉਨ੍ਹਾਂ ਦੱਸਿਆ ਕਿ ਫ਼ਿਲਮ ਕੁੱਝ ਸੰਵੇਦਨਸ਼ੀਲ ਵਿਸ਼ਿਆਂ ’ਤੇ ਝਾਤ ਪਾਉਂਦੀ ਹੈ। ਨਿਰਮਾਤਾ ਗੁਪਤਾ ਅਤੇ ਭਗਤ ਨੇ ਦੱਸਿਆ ਕਿ ਨਵੇਂ ਨਾਮ ਤੋਂ ਫ਼ਿਲਮ ਦਾ ਸਾਰ ਝਲਕਦਾ ਹੈ ਅਤੇ ਇਹ ਦਰਸ਼ਕਾਂ ਨੂੰ ਪਸੰਦ ਆਏਗੀ। ਨਿਰਮਾਤਾਵਾਂ ਅਨੁਸਾਰ ਟੀਵੀ ਸਟਾਰ ਪਾਰਥ ਸਮਥਾਨ ਦੀ ਇਹ ਪਹਿਲੀ ਫ਼ਿਲਮ ਹੈ। ਫ਼ਿਲਮ ਵਿੱਚ ਅਸ਼ਵਨੀ ਕਾਲਸੇਕਰ, ਰਾਹੁਲ ਬੱਗਾ, ਪਾਰਿਤੋਸ਼ ਤਿਵਾੜੀ, ਮਨੋਜ ਜੋਸ਼ੀ ਅਤੇ ਅਦਿੱਤੀ ਭਟਪਹਿਰੀ ਨੇ ਅਦਾਕਾਰੀ ਦੇ ਜੌਹਰ ਦਿਖਾਏ ਹਨ। ਵਾਇਕਾਮ 18 ਸਟੂਡੀਓਜ਼ ਵੱਲੋਂ ਇਹ ਫ਼ਿਲਮ ਸਿਨੇਮਾਘਰਾਂ ’ਚ ਰਿਲੀਜ਼ ਕੀਤੀ ਜਾਵੇਗੀ। -ਪੀਟੀਆਈ

Advertisement

Advertisement
Advertisement