For the best experience, open
https://m.punjabitribuneonline.com
on your mobile browser.
Advertisement

ਮਾਤਾ ਮਨਸਾ ਦੇਵੀ ਦਾ ਮੇਲਾ ਸ਼ੁਰੂ

08:41 AM Apr 10, 2024 IST
ਮਾਤਾ ਮਨਸਾ ਦੇਵੀ ਦਾ ਮੇਲਾ ਸ਼ੁਰੂ
ਮੱਥਾ ਟੇਕਣ ਲਈ ਕਤਾਰਾਂ ਵਿੱਚ ਲੱਗੇ ਹੋਏ ਸ਼ਰਧਾਲੂ। -ਫੋਟੋ: ਨਿਤਿਨ ਮਿੱਤਲ
Advertisement

ਪੰਚਕੂਲਾ: ਮਾਤਾ ਮਨਸਾ ਦੇਵੀ ਨਵਰਾਤੇ ਮੇਲਾ ਅੱਜ ਸ਼ੁਰੂ ਹੋ ਗਿਆ। ਪਹਿਲੇ ਦਿਨ ਕਰੀਬ 40 ਹਜ਼ਾਰ ਸ਼ਰਧਾਲੂਆਂ ਨੇ ਦਰਸ਼ਨ ਕੀਤੇ। ਮੰਦਰ ਵਿੱਚ ਅੱਜ ਪੰਜਾਬ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਮੱਥਾ ਟੇਕਿਆ। ਅੱਜ ਸਵੇਰੇ ਹਰਿਆਣਾ ਸਰਕਾਰ ਨੇ ਮੁੱਖ ਸਕੱਤਰ ਟੀਬੀ ਐੱਸਐੱਨ ਪ੍ਰਸਾਦ ਨੇ ਆਪਣੇ ਅਧਿਕਾਰੀਆਂ ਨਾਲ ਮੱਥਾ ਟੇਕਿਆ ਅਤੇ ਯੱਗ ਵਿੱਚ ਹਿੱਸਾ ਲਿਆ। ਮੰਦਰ ਵਿੱਚ ਮੱਥਾ ਟੇਕਣ ਲਈ ਸ਼ਰਧਾਲੂ ਸਵੇਰੇ 2 ਵਜੇ ਤੋਂ ਹੀ ਕਤਾਰਾਂ ਵਿੱਚ ਲੱਗ ਗਏ ਸਨ। ਸੀਟੀਯੂ ਅਤੇ ਹਰਿਆਣਾ ਰੋਡਵੇਜ਼ ਵੱਲੋਂ ਮਾਤਾ ਮਨਸਾ ਦੇਵੀ ਮੇਲੇ ਨੂੰ ਦੇਖਦੇ ਹੋਏ ਵਿਸ਼ੇਸ਼ ਬੱਸ ਸੇਵਾ ਲਗਾਈ ਗਈ ਹੈ। ਇਹ ਬੱਸ ਸੇਵਾ, ਚੰਡੀਗੜ੍ਹ, ਪੰਚਕੂਲਾ, ਜ਼ੀਰਕਪੁਰ, ਪਿੰਜੌਰ, ਕਾਲਕਾ, ਬਰਵਾਲਾ ਅਤੇ ਮੋਰਨੀ ਤੋਂ ਆ ਜਾ ਰਹੀਆਂ ਹਨ। ਮੰਦਰ ਕੰਪਲੈਕਸ ਦੇ ਆਸਪਾਲ ਪੁਲੀਸ ਨੇ 13 ਨਾਕੇ ਲਗਾਏ ਹਨ। ਮੇਲੇ ਦੀ ਸੁਰੱਖਿਆ ਨੂੰ ਲੈ ਕੇ 24 ਘੰਟੇ 750 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਮੇਲੇ ਵਿੱਚ ਪੰਜਾਬ ਦੇ ਮਾਲਵਾ ਇਲਾਕੇ ਸੰਗਰੂਰ, ਬੁੱਢਲਾਡਾ, ਮਾਨਸਾ, ਬਠਿੰਡਾ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੱਥਾ ਟੇਕਣ ਆਏ ਹੋਏ ਸਨ। ਮੱਥਾ ਟੇਕਣ ਵਾਲਿਆਂ ਵਿੱਚ ਟ੍ਰਾਈਸਿਟੀ ਦੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਆਏ ਹੋਏ ਸਨ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×