ਕਿਸਾਨ ਜਥੇਬੰਦੀ ਨੇ ਇਮੀਗ੍ਰੇਸ਼ਨ ਕੰਪਨੀ ਤੋਂ ਪੈਸੇ ਵਾਪਸ ਕਰਵਾਏ
10:31 AM Apr 08, 2024 IST
ਸ਼ਹਿਣਾ: ਕਸਬਾ ਸ਼ਹਿਣਾ ਦੇ ਸੈਫ਼ੀ ਮਿੱਤਲ ਨੇ ਇੱਕ ਇਮੀਗ੍ਰੇਸ਼ਨ ਏਜੰਟ ਤੋਂ ਵੀਜ਼ਾ ਲਗਵਾਇਆ ਸੀ। ਉਸ ਨੂੰ ਵਿਦੇਸ਼ ਤਾਂ ਭੇਜ ਦਿੱਤਾ ਗਿਆ ਪਰ ਲਿਖਤੀ 5 ਸਾਲ ਵਰਕ ਪਰਮਿਟ, ਪੱਕੀ ਨੌਕਰੀ ਅਤੇ 18,000 ਪੌਡ ਸਾਲ ਤਨਖ਼ਾਹ ਦਾ ਵਾਅਦਾ ਪੂਰਾ ਨਹੀਂ ਕੀਤਾ ਗਿਆ। ਇਸ ’ਤੇ ਬੀਕੇਯੂ ਏਕਤਾ ਡਕੌਂਦਾ ਨੇ ਪਰਿਵਾਰ ਨਾਲ ਹੋਏ ਧੱਕੇ ਦੇ ਮਾਮਲੇ ’ਚ ਇਨਸਾਫ਼ ਲਈ ਇਮੀਗ੍ਰੇਸ਼ਨ ਕੰਪਨੀ ਦੇ ਦਫ਼ਤਰ ਅੱਗੇ ਧਰਨਾ ਲਾ ਕੇ ਪੈਸੇ ਵਾਪਸ ਕਰਵਾਏ ਹਨ। ਜਥੇਬੰਦੀ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਸ਼ਹਿਣਾ ਪਹੁੰਚ ਕੇ ਪਰਿਵਾਰ ਨੂੰ ਮਿਲੇ ਤੇ ਸੈਫੀ ਮਿੱਤਲ ਦੇ ਪਿਤਾ ਮੱਖਣ ਲਾਲ ਨੂੰ 8 ਲੱਖ 75 ਹਜ਼ਾਰ ਦਾ ਚੈੱਕ ਸੌਂਪਿਆ ਗਿਆ ਤੇ ਬਾਕੀ ਬਚੀ ਰਕਮ 8 ਲੱਖ 75 ਹਜ਼ਾਰ 6 ਮਈ ਨੂੰ ਦਿਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਬਲਾਕ ਸ਼ਹਿਣਾ ਦੇ ਪ੍ਰਧਾਨ ਜਗਸੀਰ ਸਿੰਘ ਸ਼ਹਿਣਾ ਸਣੇ ਹੋਰ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement