ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਸਾਨ ਜਥੇਬੰਦੀ ਨੇ ਮੰਡ ਦੇ ਲੋਕਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਦਿਵਾਇਆ

07:26 AM Jun 19, 2024 IST
ਕਿਸਾਨ ਜਥੇਬੰਦੀ ਦੇ ਮੈਂਬਰ ਰੋਸ ਪ੍ਰਗਟਾਉਂਦੇ ਹੋਏ| -ਫੋਟੋ: ਗੁਰਬਖਸ਼ਪੁਰੀ

ਪੱਤਰ ਪ੍ਰੇਰਕ
ਤਰਨ ਤਾਰਨ, 18 ਜੂਨ
ਮੰਡ ਇਲਾਕੇ ਦੇ ਪਿੰਡਾਂ ਦੀਆਂ ਮੁਸ਼ਕਲਾਂ ਵੱਲ ਪ੍ਰਸ਼ਾਸਨ ਦਾ ਧਿਆਨ ਦਿਵਾਉਣ ਲਈ ਜਮਹੂਰੀ ਕਿਸਾਨ ਸਭਾ ਦਾ ਇੱਕ ਵਫ਼ਦ ਅੱਜ ਡਿਪਟੀ ਕਮਿਸ਼ਨਰ ਨੂੰ ਮਿਲਿਆ| ਜਥੇਬੰਦੀ ਦੇ ਆਗੂ ਮਨਜੀਤ ਸਿੰਘ ਬੱਗੂ ਦੀ ਅਗਵਾਈ ਵਿੱਚ ਵਫ਼ਦ ਨੇ ਅਧਿਕਾਰੀ ਦੇ ਧਿਆਨ ਵਿੱਚ ਲਿਆਂਦਾ ਕਿ ਜਾਮਾਰਾਏ ਨਹਿਰ ਦਾ ਪੁੱਲ ਬੀਤੇ ਸਮੇਂ ਤੋਂ ਟੁੱਟ ਚੁੱਕਾ ਹੈ ਜਿਸ ਕਰਕੇ ਲੋਕਾਂ ਦਾ ਆਉਣਾ-ਜਾਣਾ ਅਤੇ ਕਿਸਾਨਾਂ ਨੂੰ ਆਪਣੇ ਖੇਤਾਂ ਤੱਕ ਆਉਣ-ਜਾਣ ਵਿੱਚ ਦਿੱਕਤਾਂ ਆ ਰਹੀਆਂ ਹਨ| ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਪੁਲ ਟੁੱਟਣ ਕਰਕੇ ਮੁੰਡਾ ਪਿੰਡ ਤੱਕ ਬੱਸ ਸੇਵਾ ਵੀ ਠੱਪ ਹੋ ਕੇ ਰਹਿ ਗਈ ਹੈ ਅਤੇ ਸਕੂਲਾਂ ਦੇ ਖੁੱਲ੍ਹਣ ’ਤੇ ਬੱਚਿਆਂ ਨੂੰ ਆਪਣੇ ਸਕੂਲਾਂ ਤੱਕ ਪਹੁੰਚਣ ਲਈ ਇਹ ਮੁਸ਼ਕਲ ਹੋਰ ਗੰਭੀਰ ਬਣ ਜਾਣ ਦਾ ਖਦਸ਼ਾ ਹੈ| ਇਸ ਦੌਰਾਨ ਵਫ਼ਦ ਨੇ ਪ੍ਰਸ਼ਾਸਨ ਨੂੰ ਯਾਦ ਦਿਵਾਇਆ ਕਿ ਸ਼ੇਰੋਂ ਤੋਂ ਜਾਮਾਰਾਏ ਤੱਕ ਦੀ ਸੰਪਰਕ ਸੜਕ ਦੀ ਹਾਲਤ ਪਹਿਲਾਂ ਹੀ ਕਈ ਸਾਲਾਂ ਤੋਂ ਮਾੜੀ ਚੱਲ ਰਹੀ ਹੈ| ਜਥੇਬੰਦੀ ਨੇ ਮੰਡ ਖੇਤਰ ਦੇ ਪਿੰਡਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਨਾ ਦੇਣ ਖਿਲਾਫ਼ ਆਪਣੇ ਰੋਹ ਦਾ ਵੀ ਪ੍ਰਗਟਾਵਾ ਕੀਤਾ|

Advertisement

Advertisement