ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਿਸਾਨਾਂ ਨੇ ਲੋੜਵੰਦ ਪਰਿਵਾਰ ਦੇ ਘਰ ਨੂੰ ਜਾਂਦਾ ਰਾਹ ਖੁੱਲ੍ਹਵਾਇਆ

07:23 AM Jul 30, 2024 IST
ਕਿਸਾਨਾਂ ਵੱਲੋਂ ਰਾਹ ਖੁੱਲ੍ਹਵਾਉਣ ਮੌਕੇ ਕੀਤਾ ਹੋਇਆ ਇੱਕਠ।

ਰਮੇਸ਼ ਭਾਰਦਵਾਜ
ਲਹਿਰਾਗਾਗਾ, 29 ਜੁਲਾਈ
ਇੱਥੇ ਕਈ ਸਾਲਾਂ ਤੋਂ ਗਰੀਬ ਪਰਿਵਾਰ ਦੇ ਘਰ ਨੂੰ ਜਾਂਦਾ ਰਾਹ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਖੁੱਲ੍ਹਵਾ ਦਿੱਤਾ ਹੈ। ਜਾਣਕਾਰੀ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਦੀ ਅਗਵਾਈ ਹੇਠ ਕਿਸਾਨਾਂ ਨੇ ਇਕੱਠ ਕਰਕੇ ਇਕ ਪੋਲਟਰੀ ਫਾਰਮ ਦੇ ਮਾਲਕ ਵਲੋਂ ਜਬਰੀ ਇਕ ਗਰੀਬ ਪਰਿਵਾਰ ਦੇ ਘਰ ਅਤੇ ਜ਼ਮੀਨ ਨੂੰ ਜਾਂਦਾ ਰਾਹ ਖੁੱਲਵਾ ਦਿੱਤਾ। ਪੀੜਤ ਪਰਿਵਾਰ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਦਫ਼ਤਰਾਂ ਅਤੇ ਥਾਣਿਆਂ ਦੇ ਚੱਕਰ ਲਾ ਕੇ ਅੱਕ ਚੁੱਕੇ ਹਨ, ਪਰ ਉਨ੍ਹਾਂ ਦੀ ਕਿਸੇ ਨੇ ਸੁਣਵਾਈ ਨਹੀਂ ਕੀਤੀ। ਆਗੂਆਂ ਨੇ ਦੱਸਿਆ ਕਿ ਲੰਘੀ 25 ਜੁਲਾਈ ਨੂੰ ਗਰੀਬ ਪਰਿਵਾਰ ਦੇ ਘਰ ਦਾ ਰਾਹ ਖੁੱਲ੍ਹਵਾਉਣ ਲਈ ਸੰਕੇਤਕ ਧਰਨਾ ਦੇ ਕੇ ਪ੍ਰਸ਼ਾਸਨ ਨੂੰ 28 ਜੁਲਾਈ ਤੱਕ ਦਾ ਸਮਾਂ ਦਿੱਤਾ ਸੀ ਪਰ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਅੱਜ ਬਲਾਕ ਦੇ 30 ਪਿੰਡਾਂ ਦੇ ਕਿਸਾਨਾਂ ਦਾ ਇਕੱਠ ਕਰ ਕੇ ਘਰ ਨੂੰ ਜਾਂਦਾ ਰਾਹ ਖੁੱਲ੍ਹਵਾਇਆ ਗਿਆ। ਇਸ ਮੌਕੇ ਸੂਬਾ ਸਿੰਘ ਸੰਗਤਪੁਰਾ, ਬਹਾਦਰ ਸਿੰਘ ਭੁਟਾਲ ਖੁਰਦ ਤੇ ਬਿੰਦਰ ਸਿੰਘ ਖੋਖਰ ਆਦਿ ਨੇ ਸੰਬੋਧਨ ਕੀਤਾ।

Advertisement

Advertisement
Advertisement