For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਨੇ ਮੰਗਾਂ ਮੰਨਣ ’ਤੇ ਜਾਖਲ ਤਹਿਸੀਲ ਦਾ ਖੋਲ੍ਹਿਆ ਤਾਲਾ

07:23 AM Mar 20, 2024 IST
ਕਿਸਾਨਾਂ ਨੇ ਮੰਗਾਂ ਮੰਨਣ ’ਤੇ ਜਾਖਲ ਤਹਿਸੀਲ ਦਾ ਖੋਲ੍ਹਿਆ ਤਾਲਾ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਟੋਹਾਣਾ, 19 ਮਾਰਚ
ਘੱਗਰ ਦੇ ਪਾਣੀ ਨਾਲ ਬਰਬਾਦ ਹੋਈਆਂ ਫ਼ਸਲਾਂ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਟੋਹਾਣਾ-ਜਾਖਲ ਦੇ ਕਿਸਾਨਾਂ ਵੱਲੋਂ ਜਾਖਲ ਤਹਿਸੀਲ ਦਫ਼ਤਰ ਵਿੱਚ 7 ਫ਼ਰਵਰੀ ਤੋਂ ਤਾਲਾਬੰਦੀ ਕਰ ਕੇ ਲਾਇਆ ਗਿਆ ਧਰਨਾ ਅੱਜ ਖਤਮ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਕਿਸਾਨ ਕਮੇਟੀ ਦੇ ਮੈਂਬਰਾਂ ਨਾਲ ਅੱਜ ਜਾਖਲ ਵਿੱਚ ਬੰਦ ਕਮਰਾ ਮੀਟਿੰਗ ਕੀਤੀ, ਜਿਸ ’ਤੇ ਸਹਿਮਤੀ ਬਣਨ ਨਾਲ ਕਿਸਾਨਾਂ ਨੇ ਤਹਿਸੀਲ ਦਫ਼ਤਰ ਦਾ ਤਾਲਾ ਖੋਲ੍ਹ ਦਿੱਤਾ। ਐੱਸਡੀਐੱਮ ਟੋਹਾਣਾ ਪ੍ਰਤੀਕ ਹੁੱਡਾ ਨੇ ਡੀਐੱਸਪੀ ਸ਼ਮਸੇਰ ਸਿੰਘ, ਤਹਿਸੀਲਦਾਰ ਦੀ ਮੌਜੂਦਗੀ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਬੀਤੇ ਦਿਨ ਡੀਸੀ ਤੇ ਕਿਸਾਨਾਂ ਵਿਚਕਾਰ ਹੋਈ ਮੀਟਿੰਗ ਤੋਂ ਬਾਅਦ ਡੀਸੀ ਵੱਲੋਂ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਵਾਅਦਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਡੀਸੀ ਰਾਹੁਲ ਨਰਵਾਲ ਨੇ ਕਿਸਾਨਾਂ ਨੂੰ ਵਿਸ਼ਵਾਸ ਦੁਆਇਆ ਹੈ ਕਿ ਜਲਦੀ ਹੀ ਮੁਆਵਜ਼ਾ ਰਾਸ਼ੀ ਮਿਲ ਜਾਵੇਗੀ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਕੀਤੀ ਗਈ ਤਾਲਾਬੰਦੀ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀਆਂ ਆ ਰਹੀਆਂ ਸਨ ਪਰ ਹੁਣ ਕਿਸਾਨਾਂ ਵੱਲੋਂ ਤਹਿਸੀਲ ਦਾ ਇਕ ਗੇਟ ਖੋਲ੍ਹ ਦੇਣ ’ਤੇ ਲੋੋਕਾਂ ਦੇ ਕੰਮ ਸੁਚਾਰੂ ਰੂਪ ਵਿੱਚ ਚੱਲ ਸਕਣਗੇ ਤੇ ਕਿਸਾਨਾਂ ਦੀਆਂ ਮੰਗਾਂ ਨੂੰ ਜਲਦੀ ਹੱਲ ਕੀਤਾ ਜਾਵੇਗਾ। ਕਿਸਾਨੀ ਧਰਨੇ ਦੀ ਅਗਵਾਈ ਕਰ ਰਹੇ ਪੱਗੜੀ ਸੰਭਾਲ ਜੱਟਾ ਦੇ ਅਹੁਦੇਦਾਰ ਜੱਗੀ ਮਹਿਲ, ਨਸੀਬ ਸਿੰਘ, ਲਾਭ ਸਿੰਘ, ਨਿਰਮਲ ਸਿੰਘ, ਲਖਵਿੰਦਰ ਸਿੰਘ ਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਬੰਦ ਕਮਰੇ ਦੀ ਮੀਟਿੰਗ ਵਿੱਚ ਹੋਏ ਫ਼ੈਸਲੇ ’ਤੇ ਸਹਿਮਤੀ ਬਣਨ ਉੱਤੇ ਧਰਨਾ ਸਮਾਪਤ ਕੀਤਾ ਗਿਆ ਹੈ।

Advertisement

Advertisement
Author Image

joginder kumar

View all posts

Advertisement
Advertisement
×