ਖਨੌਰੀ ਬਾਰਡਰ ’ਤੇ ਕਿਸਾਨ ਨੇ ਫਾਹਾ ਲਿਆ
06:39 AM Sep 26, 2024 IST
ਹਰਜੀਤ ਸਿੰਘ
ਖਨੌਰੀ, 25 ਸਤੰਬਰ
ਐੱਮਐੱਸਪੀ ਸਮੇਤ ਹੋਰ ਕਿਸਾਨੀ ਮੰਗਾਂ ਦੀ ਪੂਰਤੀ ਲਈ 200 ਤੋਂ ਵੱਧ ਦਿਨਾਂ ਤੋਂ ਖਨੌਰੀ ਬਾਰਡਰ ’ਤੇ ਬੈਠੇ ਕਿਸਾਨਾਂ ’ਚੋਂ ਗੁਰਮੀਤ ਸਿੰਘ ਵਾਸੀ ਪਿੰਡ ਠੂਠਿਆਂਵਾਲੀ (ਮਾਨਸਾ) ਨੇ ਅੱਜ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ। ਗੁਰਮੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨਾਲ ਸਬੰਧਤ ਸੀ। ਉਹ ਕਿਸਾਨ ਮੋਰਚੇ ਵਿੱਚ ਇਲੈਕਟ੍ਰੀਸ਼ਨ ਸੀ। ਉਸ ਨੇ ਅੱਜ ਸਵੇਰੇ 9:40 ਦੇ ਕਰੀਬ ਪਿੰਡ ਮੱਲਣ, ਬਲਾਕ ਦੋਦਾ (ਸ੍ਰੀ ਮੁਕਤਸਰ ਸਾਹਿਬ) ਦੇ ਟੈਂਟ ਵਿੱਚ ਆਤਮ ਹੱਤਿਆ ਕਰ ਲਈ। ਇਸ ਸਬੰਧੀ ਜਗਜੀਤ ਸਿੰਘ ਡੱਲੇਵਾਲ ਅਤੇ ਬਲਦੇਵ ਸਿੰਘ ਸੰਧੋਆ ਨੇ ਦੱਸਿਆ ਕਿ ਗੁਰਮੀਤ ਸਿੰਘ ਪਿਛਲੇ ਕੁੱਝ ਦਿਨਾਂ ਤੋਂ ਸਰਕਾਰ ਦੀ ਬੇਰੁਖ਼ੀ ਨੂੰ ਲੈ ਕੇ ਚਿੰਤਤ ਸੀ। ਉਨ੍ਹਾਂ ਦੱਸਿਆ ਕਿ ਉਹ ਕਿਸਾਨ ਮੋਰਚੇ ਦਾ ਧੁਰਾ ਸੀ। ਉਹ ਮੋਰਚੇ ਨੂੰ ਇੰਨਾ ਸਮਰਪਿਤ ਸੀ ਕਿ ਉਹ ਆਪਣੇ ਲੜਕੇ ਦੇ ਵਿਆਹ ਵਿੱਚ ਵੀ ਨਹੀਂ ਗਿਆ ਸੀ। ਉਹ ਪਹਿਲੇ ਦਿਨ ਤੋਂ ਹੀ ਮੋਰਚੇ ਦਾ ਹਿੱਸਾ ਸੀ।
Advertisement
Advertisement