ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮ੍ਰਿਤਕ ਮਗਨਰੇਗਾ ਕਾਮਿਆਂ ਦੇ ਪਰਿਵਾਰਾਂ ਨੇ ਵਿਧਾਇਕ ਦੀ ਮਾਲੀ ਮਦਦ ਮੋੜੀ

07:19 AM Jul 06, 2024 IST
ਵਿਧਾਇਕ ਦੇਵ ਮਾਨ ਦੇ ਭਰਾ ਕਪਿਲ ਮਾਨ ਨੂੰ ਮੰਗ ਪੱਤਰ ਸੌਂਪਦੇ ਹੋਏ ਪੀੜਤ ਪਰਿਵਾਰ।

ਜੈਸਮੀਨ ਭਾਰਦਵਾਜ
ਨਾਭਾ, 5 ਜੁਲਾਈ
ਦੋ ਦਿਨ ਪਹਿਲਾਂ ਹਾਜ਼ਰੀ ਲਗਵਾਉਣ ਦੌਰਾਨ ਟਰੈਕਟਰ ਹੇਠਾਂ ਆਉਣ ਕਾਰਨ ਮਾਰੀਆਂ ਗਈਆਂ ਦੋ ਮਗਨਰੇਗਾ ਮਜ਼ਦੂਰ ਔਰਤਾਂ ਦੇ ਪਰਿਵਾਰਾਂ ਨੇ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵੱਲੋਂ ਆਪਣੀ ਤਨਖਾਹ ’ਚੋਂ ਮਾਇਕ ਸਹਾਇਤਾ ਦੇਣ ਦੀ ਕੀਤੀ ਗਈ ਪੇਸ਼ਕਸ਼ ਠੁਕਰਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਨੂੰ ਇਹ ਮਦਦ ਕਰਨ ਦੀ ਥਾਂ ਵਿਧਾਨ ਸਭਾ ਵਿੱਚ ਮਗਨਰੇਗਾ ਕਾਮਿਆਂ ਦੇ ਮੁੱਦੇ ਚੁੱਕਣੇ ਚਾਹੀਦੇ ਹਨ।
ਬੀਤੇ ਦਿਨ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਨੇ ਸਥਾਨਕ ਬੌੜਾਂ ਗੇਟ ਚੌਕ ਜਾਮ ਕਰ ਕੇ ਮ੍ਰਿਤਕ ਪਰਿਵਾਰਾਂ ਲਈ 10-10 ਲੱਖ ਰੁਪਏ ਮੁਆਵਜ਼ਾ, ਇੱਕ-ਇੱਕ ਵਾਰਸ ਨੂੰ ਨੌਕਰੀ ਅਤੇ ਜ਼ਖ਼ਮੀ ਮਜ਼ਦੂਰਾਂ ਦਾ ਮੁਫ਼ਤ ਇਲਾਜ ਕਰਨ ਮੰਗ ਕੀਤੀ ਸੀ। ਉਨ੍ਹਾਂ ਮੰਗਾਂ ਮੰਨੇ ਜਾਣ ਤੱਕ ਮ੍ਰਿਤਕਾਂ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਮਗਰੋਂ ਮੌਕੇ ’ਤੇ ਪਹੁੰਚ ਕੇ ਵਿਧਾਇਕ ਦੇਵ ਮਾਨ ਨੇ ਆਪਣੀ ਤਨਖਾਹ ’ਚੋਂ ਦੋਵੇਂ ਪਰਿਵਾਰਾਂ ਨੂੰ ਇੱਕ-ਇੱਕ ਲੱਖ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਸੀ।
ਮ੍ਰਿਤਕ ਦਰੋਪਦੀ ਦੇ ਪੁੱਤਰ ਮੋਹਨ ਅਤੇ ਮ੍ਰਿਤਕ ਜਰਨੈਲ ਕੌਰ ਦੇ ਪੁੱਤਰ ਲੱਖਾ ਸਿੰਘ ਨੇ ਵਿਧਾਇਕ ਦੇ ਨਾਮ ਇਸ ਸਬੰਧੀ ਮੰਗ ਪੱਤਰ ਲਿਖਿਆ ਹੈ। ਇਸ ਵਿੱਚ ਉਨ੍ਹਾਂ ਵਿਧਾਇਕ ਦੀਆਂ ਭਾਵਨਾਵਾਂ ਦਾ ਧੰਨਵਾਦ ਕਰਦਿਆਂ ਨਿੱਜੀ ਤਨਖਾਹ ’ਚੋਂ ਮਾਇਕ ਸਹਾਇਤਾ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਬਦਲੇ ਉਹ ਵਿਧਾਨ ਸਭਾ ਵਿੱਚ ਮੁੱਦੇ ਉਠਾਉਣ। ਦੂਜੇ ਪਾਸੇ ਨਾਭਾ ਹਸਪਤਾਲ ’ਚ ਦਾਖਲ ਅੱਠ ਜ਼ਖ਼ਮੀ ਮਜ਼ਦੂਰਾਂ ਦੇ ਇਲਾਜ ਸਬੰਧੀ ਨਾਭਾ ਦੇ ਐੱਸਡੀਐੱਮ ਨੇ ਇੱਕ ਨੋਡਲ ਅਫਸਰ ਨਿਯੁਕਤ ਕੀਤਾ ਹੈ। ਜਥੇਬੰਦੀਆਂ ਮ੍ਰਿਤਕਾਂ ਦੇ ਸਸਕਾਰ ਸਬੰਧੀ ਫ਼ੈਸਲਾ ਸ਼ਨਿਚਰਵਾਰ ਸਵੇਰੇ ਲੈਣਗੀਆਂ।

Advertisement

Advertisement