ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰੇਲ ਗੱਡੀ ਤੋਂ ਵੱਖ ਹੋ ਕੇ ਤਿੰਨ ਕਿਲੋਮੀਟਰ ਤੱਕ ਦੌੜਿਆ ਇੰਜਣ

07:00 AM May 06, 2024 IST
ਇੰਜਣ ਨੂੰ ਡੱਬਿਆਂ ਨਾਲ ਜੋੜਦੇ ਹੋਏ ਰੇਲਵੇ ਮੁਲਾਜ਼ਮ। -ਫੋਟੋ : ਓਬਰਾਏ

ਜੋਗਿੰਦਰ ਸਿੰਘ ਓਬਰਾਏ/ਪੀਟੀਆਈ
ਖੰਨਾ, 5 ਮਈ
ਖੰਨਾ ਵਿੱਚ ਅੱਜ ਉਸ ਵੇਲੇ ਵੱਡਾ ਰੇਲ ਹਾਦਸਾ ਟਲ ਗਿਆ ਜਦੋਂ ਚੱਲਦੀ ਰੇਲ ਗੱਡੀ ਦਾ ਇੰਜਣ ਡੱਬਿਆਂ ਤੋਂ ਵੱਖ ਹੋ ਕੇ ਤਿੰਨ ਕਿੱਲੋਮੀਟਰ ਦੂਰ ਚਲਾ ਗਿਆ। ਡੱਬਿਆਂ ਤੋਂ ਇੰਜਣ ਅਲੱਗ ਹੋਣ ਬਾਰੇ ਜਾਣਕਾਰੀ ਰੇਲਵੇ ਲਾਈਨ ’ਤੇ ਕੰਮ ਕਰ ਰਹੇ ਮੁਲਾਜ਼ਮਾਂ ਨੇ ਡਰਾਈਵਰ ਨੂੰ ਦਿੱਤੀ ਜਿਸ ਮਗਰੋਂ ਡਰਾਈਵਰ ਨੇ ਤੁਰੰਤ ਇੰਜਣ ਨੂੰ ਰੋਕ ਕੇ ਰੇਲ ਗੱਡੀ ਨਾਲ ਜੋੜਿਆ। ਜਾਣਕਾਰੀ ਅਨੁਸਾਰ ਪਟਨਾ ਤੋਂ ਚੱਲੀ ਅਰਚਨਾ ਐੱਕਸਪ੍ਰੈੱਸ (12355) ਜਦੋਂ ਖੰਨਾ ਤੋਂ ਲੰਘ ਰਹੀ ਸੀ ਤਾਂ ਸਮਰਾਲਾ ਰੋਡ ’ਤੇ ਰੇਲਵੇ ਪੁਲ ਨੂੰ ਪਾਰ ਕਰਦੇ ਸਮੇਂ ਕਪਲਿੰਗ ਟੁੱਟਣ ਕਾਰਨ ਡੱਬਿਆਂ ਤੋਂ ਇੰਜਣ ਅਲੱਗ ਹੋ ਗਿਆ ਅਤੇ ਤਿੰਨ ਕਿਲੋਮੀਟਰ ਅੱਗੇ ਚਲਾ ਗਿਆ| ਇਸ ਦੌਰਾਨ ਯਾਤਰੀਆਂ ਨੇ ਦੱਸਿਆ ਕਿ ਇੰਜਣ ਰੇਲ ਗੱਡੀ ਨੂੰ ਪਿੱਛੇ ਛੱਡ ਕੇ ਅੱਗੇ ਨਿਕਲ ਗਿਆ ਸੀ। ਖੰਨਾ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਜਸਵਿੰਦਰ ਸਿੰਘ ਨੇ ਇੰਜਣ ਦੇ ਵੱਖ ਹੋਣ ਦੀ ਪੁਸ਼ਟੀ ਨਹੀਂ ਕੀਤੀ।
ਉਨ੍ਹਾਂ ਕਿਹਾ ਕਿ ਉਹ ਇਸ ਸਮੇਂ ਸਟੇਸ਼ਨ ਤੋਂ ਬਾਹਰ ਹਨ ਪਰ ਉਨ੍ਹਾਂ ਨੂੰ ਦੱਸਿਆ ਗਿਆ ਕਿ ਇੰਜਣ ਦੀ ਸਿਰਫ਼ ਹੋਜ਼ ਪਾਈਪ ਵੱਖ ਹੋ ਗਈ ਸੀ, ਜਿਸ ਨੂੰ ਜੋੜਨ ਤੋਂ ਬਾਅਦ ਰੇਲ ਗੱਡੀ ਨੂੰ ਅੱਗੇ ਜੰਮੂ ਲਈ ਰਵਾਨਾ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਗੱਡੀ ਵਿੱਚ ਕਰੀਬ ਢਾਈ ਹਜ਼ਾਰ ਸਵਾਰੀਆਂ ਸਨ ਅਤੇ ਗ਼ਨੀਮਤ ਇਹ ਰਹੀ ਕਿ ਇਸ ਲਾਈਨ ’ਤੇ ਕੋਈ ਦੂਜੀ ਰੇਲ ਗੱਡੀ ਨਹੀਂ ਆਈ ਅਤੇ ਵੱਡਾ ਹਾਦਸਾ ਹੋਣੋਂ ਟਲ ਗਿਆ। ਇਸ ਸਬੰਧੀ ਉੱਤਰੀ ਰੇਲਵੇ ਦੇ ਡਿਵੀਜ਼ਨਲ ਮੈਨੇਜਰ ਨਵੀਨ ਕੁਮਾਰ ਨੇ ਕਿਹਾ ਕਿ ਘਟਨਾ ਦੀ ਜਾਂਚ ਕਰਵਾਈ ਜਾਵੇਗੀ।

Advertisement

Advertisement
Advertisement