For the best experience, open
https://m.punjabitribuneonline.com
on your mobile browser.
Advertisement

ਸੇਵਾਮੁਕਤੀ ਦੇ ਭੱਤੇ ਲੈਣ ਲਈ ਸਿਖ਼ਰ ਦੁਪਹਿਰੇ ਦਫ਼ਤਰ ਅੱਗੇ ਲਿਟਿਆ ਮੁਲਾਜ਼ਮ

11:18 AM May 19, 2024 IST
ਸੇਵਾਮੁਕਤੀ ਦੇ ਭੱਤੇ ਲੈਣ ਲਈ ਸਿਖ਼ਰ ਦੁਪਹਿਰੇ ਦਫ਼ਤਰ ਅੱਗੇ ਲਿਟਿਆ ਮੁਲਾਜ਼ਮ
Advertisement

ਗੁਰਜੰਟ ਕਲਸੀ
ਸਮਾਲਸਰ, 18 ਮਈ
ਮੁੱਢਲਾ ਸਿਹਤ ਕੇਂਦਰ ਸੇਖਾ ਕਲਾਂ-ਠੱਠੀ ਭਾਈ ਦੇ ਸਾਬਕਾ ਮੁਲਾਜ਼ਮ ਨੇ ਆਪਣੇ ਹੱਕਾਂ ਲਈ ਸਿਖਰ ਦੁਪਹਿਰੇ ਸਿਹਤ ਵਿਭਾਗ ਦੇ ਸੀਨੀਅਰ ਅਫ਼ਸਰ ਦੇ ਦਫਤਰ ਅੱਗੇ ਲੇਟ ਕੇ ਪਿੱਟ ਸਿਆਪਾ ਕੀਤਾ। ਇਸ ਸੰਸਥਾ ਤੋਂ 31-3-2024 ਨੂੰ ਸੇਵਾਮੁਕਤ ਹੋਏ ਰੇਸ਼ਮ ਸਿੰਘ ਹੈਲਥ ਸੁਪਰਵਾਈਜ਼ਰ ਠੱਠੀ ਭਾਈ ਨੇ ਦੱਸਿਆ ਕਿ ਉਹ ਆਪਣੀ ਡਿਊਟੀ ਤੋਂ ਇਲਾਵਾ ਹੋਰ ਵੀ ਕਈ ਬਲਾਕ ਪੱਧਰੀ ਚਾਰਜਾਂ ’ਤੇ ਇਮਾਨਦਾਰੀ ਨਾਲ ਕੰਮ ਕਰਦਾ ਰਿਹਾ ਹੈ। ਇਸ ਜ਼ਿੰਮੇਵਾਰੀ ਸੇਵਾ ਤੋਂ ਮੁਕਤ ਹੋਇਆਂ ਡੇਢ ਮਹੀਨੇ ਤੋਂ ਉੱਪਰ ਹੋ ਗਿਆ ਹੈ ਪਰ ਵਾਰ-ਵਾਰ ਬੇਨਤੀਆਂ ਕਰਨ ’ਤੇ ਵੀ ਉਸ ਨੂੰ ਬਣਦੇ ਲਾਭ ਦਾ ਇਕ ਪੈਸਾ ਨਹੀਂ ਦਿੱਤਾ ਜਾ ਰਿਹਾ। ਇਹ ਮਾਮਲਾ ਆਗੂਆਂ ਅਤੇ ਸਿਹਤ ਵਿਭਾਗ ਦੇ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਹੈ। ਪੀਐੱਚਸੀ ਠੱਠੀ ਭਾਈ ਦੇ ਦਫਤਰ ਵਿੱਚ ਸੀਨੀਅਰ ਮੈਡੀਕਲ ਅਫਸਰ ਡਾ. ਓਪਿੰਦਰ ਸਿੰਘ ਅਤੇ ਸਟਾਫ ਨਾਲ ਮਿਤੀ 16 ਅਤੇ 17 ਮਈ ਨੂੰ ਵੀ ਮੀਟਿੰਗ ਹੋਈ। ਮੀਟਿੰਗ ਦੌਰਾਨ ਕਿਸੇ ਵੀ ਅਫ਼ਸਰ ਨੇ ਰੇਸ਼ਮ ਸਿੰਘ ਵੱਲੋਂ ਲਾਏ ਦੋਸ਼ਾਂ ਦਾ ਖੰਡਨ ਨਹੀਂ ਕੀਤਾ। ਇਸ ਦੌਰਾਨ ਬਲਾਕ ਪ੍ਰਧਾਨ ਚਮਕੌਰ ਸਿੰਘ ਸਾਹੋਕੇ ਨੂੰ ਐੱਸਐੱਮਓ ਵੱਲੋਂ ਭਰੋਸਾ ਦਵਾਇਆ ਗਿਆ ਕਿ ਜਲਦੀ ਤੋਂ ਜਲਦੀ ਇਸ ਦਾ ਨਿਪਟਾਰਾ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਕੱਲ੍ਹ ਰੇਸ਼ਮ ਸਿੰਘ ਵੱਲੋਂ ਆਪਣੇ ਬਿੱਲਾਂ ਸਬੰਧੀ ਸੰਪਰਕ ਕੀਤਾ ਗਿਆ ਤਾਂ ਦਫਤਰੀ ਅਮਲੇ ਵੱਲੋਂ ਇਹ ਬਿੱਲ ਬਣਾਉਣ ਤੋਂ ਸਾਫ ਇਨਕਾਰ ਕਰ ਦਿੱਤਾ। ਦੁਖੀ ਹੋਏ ਰੇਸ਼ਮ ਸਿੰਘ ਮੌਕੇ ’ਤੇ ਦਫਤਰ ਅੱਗੇ ਲੇਟ ਕੇ ਰੋਸ ਪ੍ਰਦਰਸ਼ਨ ਕੀਤਾ। ਰੇਸ਼ਮ ਸਿੰਘ ਨੇ ਦੱਸਿਆ ਕਿ ਡੇਢ ਮਹੀਨਾ ਬੀਤ ਜਾਣ ਦੇ ਬਾਵਜੂਦ ਬਿਨਾਂ ਕਿਸੇ ਕਾਰਨ ਉਸ ਦੇ ਬਣਦੇ ਸਾਰੇ ਲਾਭ ਰੋਕੇ ਹੋਏ ਹਨ।

Advertisement

Advertisement
Author Image

Advertisement
Advertisement
×