For the best experience, open
https://m.punjabitribuneonline.com
on your mobile browser.
Advertisement

ਚੋਣ ਕਮਿਸ਼ਨ ਨੇ ਭਾਜਪਾ ਲਈ ਤੈਅ ਕੀਤੀਆਂ ਸੱਤ ਪੜਾਵੀ ਚੋਣਾਂ: ਬੈਨਰਜੀ

08:05 AM Apr 21, 2024 IST
ਚੋਣ ਕਮਿਸ਼ਨ ਨੇ ਭਾਜਪਾ ਲਈ ਤੈਅ ਕੀਤੀਆਂ ਸੱਤ ਪੜਾਵੀ ਚੋਣਾਂ  ਬੈਨਰਜੀ
ਮੁੱਖ ਮੰਤਰੀ ਮਮਤਾ ਬੈਨਰਜੀ ਰੈਲੀ ਦੌਰਾਨ ਪਾਰਟੀ ਆਗੂ ਨਾਲ ਗੱਲਬਾਦ ਕਰਦੀ ਹੋਈ। -ਫੋਟੋ: ਪੀਟੀਆਈ
Advertisement

ਮਾਲਦਾ (ਪੱਛਮੀ ਬੰਗਾਲ), 20 ਅਪਰੈਲ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੋਸ਼ ਲਾਇਆ ਹੈ ਕਿ ਚੋਣ ਕਮਿਸ਼ਨ ਨੇ ਸੱਤ ਪੜਾਵਾਂ ’ਚ ਚੋਣਾਂ ਕਰਵਾਉਣ ਦਾ ਫ਼ੈਸਲਾ ਇਸ ਲਈ ਲਿਆ ਹੈ ਤਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਸਹਿਯੋਗੀਆਂ ਨੂੰ ਮੁਲਕ ਦੇ ਸਰੋਤਾਂ ਦੀ ਵਰਤੋਂ ਕਰਦਿਆਂ ਵੱਧ ਤੋਂ ਵੱਧ ਚੋਣ ਪ੍ਰਚਾਰ ਕਰਨ ਦਾ ਮੌਕਾ ਮਿਲ ਸਕੇ। ਮਾਲਦਾ ਜ਼ਿਲ੍ਹੇ ਦੇ ਗਜੋਲ ਵਿੱਚ ਟੀਐੱਮਸੀ ਉਮੀਦਵਾਰ ਪ੍ਰਸੁਨ ਬੈਨਰਜੀ ਦੇ ਹੱਕ ’ਚ ਇੱਕ ਜਨਤਕ ਰੈਲੀ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,‘ਪਹਿਲਾਂ ਚੋਣਾਂ ਮਈ ਤੱਕ ਹੋ ਜਾਂਦੀਆਂ ਸਨ, ਪਰ ਇਸ ਵਾਰ ਇਹ ਪਹਿਲੀ ਜੂਨ ਤੱਕ ਮੁਕੰਮਲ ਹੋਣੀਆਂ ਹਨ ਤਾਂ ਕਿ ਸ੍ਰੀ ਮੋਦੀ ਫ਼ੌਜੀ ਜਹਾਜ਼ਾਂ ’ਤੇ ਵੱਖ-ਵੱਖ ਥਾਵਾਂ ਦਾ ਦੌਰਾ ਕਰ ਸਕਣ ਜਦਕਿ ਸਾਨੂੰ ਖ਼ੁਦ ਹੈਲੀਕਾਪਟਰਾਂ ਸਮੇਤ ਆਪਣੇ ਲਈ ਆਵਾਜਾਈ ਸਾਧਨਾਂ ਦੀ ਵਰਤੋਂ ਕਰਨੀ ਪੈ ਰਹੀ ਹੈ, ਜਿਨ੍ਹਾਂ ਨੂੰ ਵੀ ਭਾਜਪਾ ਆਗੂਆਂ ਵੱਲੋਂ ਬੁੱਕ ਕਰ ਲਿਆ ਜਾਂਦਾ ਹੈ ਤਾਂ ਕਿ ਸਾਨੂੰ ਘੱਟ ਮੌਕਾ ਮਿਲੇ। ਲੋਕ ਤਿੱਖੀ ਧੁੱਪ ਤੋਂ ਪ੍ਰੇਸ਼ਾਨ ਹਨ, ਪਰ ਮੋਦੀ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਭਾਜਪਾ ਆਗੂ ਵੀਵੀਆਈਪੀ ਸਹੂਲਤਾਂ ਨਾਲ ਲੈਸ ਹੋ ਕੇ ਪ੍ਰਚਾਰ ਕਰ ਰਹੇ ਹਨ।’
ਮੁੱਖ ਮੰਤਰੀ ਬੈਨਰਜੀ ਨੇ ਦੋਸ਼ ਲਾਇਆ ਕਿ ਚੋਣਾਂ ਦੇ ਐਲਾਨ ਹੋ ਜਾਣ ਮਗਰੋਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਮੰਤਰੀ ਮੰਡਲ ਕੇਅਰਟੇਕਰ ਕੈਬਨਿਟ ਹੈ ਜਦਕਿ ਚੋਣ ਕਮਿਸ਼ਨ ਪ੍ਰਸ਼ਾਸਨਿਕ ਮਸ਼ੀਨਰੀ ਚਲਾਉਣ ਲਈ ਜ਼ਿੰਮੇਵਾਰ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×