For the best experience, open
https://m.punjabitribuneonline.com
on your mobile browser.
Advertisement

ਚੋਣ ਕਮਿਸ਼ਨ ਵੱਲੋਂ ਉਮੀਦਵਾਰਾਂ ਦੇ ਖ਼ਰਚਿਆਂ ਬਾਰੇ ਦਰਾਂ ਤੈਅ

09:03 AM Mar 18, 2024 IST
ਚੋਣ ਕਮਿਸ਼ਨ ਵੱਲੋਂ ਉਮੀਦਵਾਰਾਂ ਦੇ ਖ਼ਰਚਿਆਂ ਬਾਰੇ ਦਰਾਂ ਤੈਅ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਮਾਰਚ
ਭਾਰਤੀ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ 2024 ਵਿੱਚ ਉਮੀਦਵਾਰਾਂ ਤੇ ਰਾਜਨੀਤਕ ਪਾਰਟੀਆਂ ਵੱਲੋਂ ਖਾਣ-ਪੀਣ ਸਣੇ ਵੱਖ-ਵੱਖ ਵਸਤਾਂ ’ਤੇ ਕੀਤੇ ਜਾਂਦੇ ਖਰਚ ਲਈ ਰੇਟ ਲਿਸਟ ਜਾਰੀ ਕਰ ਦਿੱਤੀ ਹੈ। ਇਸ ਵਾਰ ਭਾਰਤੀ ਚੋਣ ਕਮਿਸ਼ਨ ਨੇ ਵਸਤਾਂ ਦੀਆਂ ਕੀਮਤਾਂ ਵਿੱਚ ਪਿਛਲੀਆਂ ਲੋਕ ਸਭਾ ਚੋਣਾਂ ਸਮੇਂ ਨਾਲੋਂ 15 ਤੋਂ 50 ਫ਼ੀਸਦ ਤੱਕ ਦਾ ਇਜ਼ਾਫਾ ਕੀਤਾ ਹੈ ਜਿਸ ਨਾਲ ਉਮੀਦਵਾਰਾਂ ਦੇ ਚੋਣ ਖਰਚ ਵਿੱਚ ਵੀ ਵਾਧਾ ਹੋਵੇਗਾ। ਉਧਰ ਚੋਣ ਕਮਿਸ਼ਨ ਨੇ ਉਮੀਦਵਾਰਾਂ ਦੇ ਖਰਚੇ ਦੀ ਸੀਮਾ ਵੀ 70 ਲੱਖ ਰੁਪਏ ਤੋਂ ਵਧਾ ਕੇ 95 ਲੱਖ ਰੁਪਏ ਕਰ ਦਿੱਤੀ ਹੈ।
ਚੋਣ ਕਮਿਸ਼ਨ ਵੱਲੋਂ ਜਾਰੀ ਰੇਟ ਲਿਸਟ ਅਨੁਸਾਰ ਕੌਫੀ ਦੀ ਕੀਮਤ 15 ਰੁਪਏ ਪ੍ਰਤੀ ਕੱਪ ਤੈਅ ਕੀਤੀ ਗਈ ਹੈ ਜੋ ਸਾਲ 2019 ਵਿੱਚ 12 ਰੁਪਏ ਪ੍ਰਤੀ ਕੱਪ ਸੀ। ਬਰੈੱਡ ਪਕੌੜੇ ਤੇ ਸਮੋਸੇ ਦੀ ਕੀਮਤ 15 ਰੁਪਏ ਪ੍ਰਤੀ ਪੀਸ ਤੈਅ ਕੀਤੀ ਗਈ ਹੈ ਜੋ ਕਿ ਪਹਿਲਾਂ 10 ਰੁਪਏ ਪ੍ਰਤੀ ਪੀਸ ਸੀ। ਬਿਸਕੁਟ 150 ਰੁਪਏ ਪ੍ਰਤੀ ਕਿੱਲੋ ਤੋਂ ਵਧਾ ਕੇ 175 ਰੁਪਏ ਪ੍ਰਤੀ ਕਿਲੋ, ਬਰਫ਼ੀ 250 ਰੁਪਏ ਤੋਂ ਵਧਾ ਕੇ 300 ਰੁਪਏ ਪ੍ਰਤੀ ਕਿੱਲੋ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਚੋਣ ਕਮਿਸ਼ਨ ਨੇ 20x20 ਫੁੱਟ ਸਟੇਜ ਦਾ ਇਕ ਦਿਨ ਦਾ ਕਿਰਾਇਆ ਦੋ ਹਜ਼ਾਰ ਰੁਪਏ ਤੋਂ ਵਧਾ ਕੇ ਤਿੰਨ ਹਜ਼ਾਰ ਰੁਪਏ ਕਰ ਦਿੱਤਾ ਹੈ।

Advertisement

ਡਬਲ ਬੈੱਡ ਏਸੀ ਕਮਰੇ ਦਾ ਕਿਰਾਇਆ ਵਧਾ ਕੇ ਦੋ ਹਜ਼ਾਰ ਰੁਪਏ ਕੀਤਾ

ਹੋਟਲ ਵਿੱਚ ਡਬਲ ਬੈੱਡ ਏਸੀ ਵਾਲੇ ਕਮਰੇ ਦਾ ਕਿਰਾਇਆ 1320 ਰੁਪਏ ਤੋਂ ਵਧਾ ਕੇ ਦੋ ਹਜ਼ਾਰ ਰੁਪਏ, ਡਬਲ ਬੈੱਡ ਬਿਨਾਂ ਏਸੀ ਵਾਲੇ ਕਮਰੇ ਦਾ ਕਿਰਾਇਆ 880 ਰੁਪਏ ਤੋਂ ਵਧਾ ਕੇ 1200 ਰੁਪਏ ਪ੍ਰਤੀ ਦਿਨ ਕਰ ਦਿੱਤਾ ਹੈ। ਸਿੰਗਲ ਬੈੱਡ ਵਾਲੇ ਏਸੀ ਰੂਮ ਦਾ ਕਿਰਾਇਆ 990 ਰੁਪਏ ਤੋਂ ਵਧਾ ਕੇ 1050 ਰੁਪਏ ਅਤੇ ਸਿੰਗਲ ਬੈੱਡ ਬਿਨਾਂ ਏਸੀ ਵਾਲੇ ਕਮਰੇ ਦਾ ਕਿਰਾਇਆ 550 ਰੁਪਏ ਤੋਂ ਵਧਾ ਕੇ 700 ਰੁਪਏ ਪ੍ਰਤੀ ਦਿਨ ਕਰ ਦਿੱਤਾ ਹੈ। ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੌਰਾਨ ਉਮੀਦਵਾਰਾਂ ਤੇ ਰਾਜਨੀਤਕ ਪਾਰਟੀਆਂ ਵੱਲੋਂ ਕੀਤੇ ਜਾਣ ਵਾਲੇ ਖਰਚ ’ਤੇ ਨਜ਼ਰ ਰੱਖਣ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਹੈ ਜੋ ਉਮੀਦਵਾਰਾਂ ਦੇ ਖਰਚ ’ਤੇ ਨਜ਼ਰ ਰੱਖਣਗੀਆਂ।

Advertisement
Author Image

Advertisement
Advertisement
×