For the best experience, open
https://m.punjabitribuneonline.com
on your mobile browser.
Advertisement

ਨਸ਼ਾ ਤਸਕਰ ਡਰੱਗ ਇੰਸਪੈਕਟਰ ਦੇ ਸਬੰਧਾਂ ਦੀ ਉੱਚ ਪੱਧਰੀ ਜਾਂਚ ਮੰਗੀ

10:44 AM Sep 15, 2024 IST
ਨਸ਼ਾ ਤਸਕਰ ਡਰੱਗ ਇੰਸਪੈਕਟਰ ਦੇ ਸਬੰਧਾਂ ਦੀ ਉੱਚ ਪੱਧਰੀ ਜਾਂਚ ਮੰਗੀ
Advertisement

ਪੱਤਰ ਪ੍ਰੇਰਕ
ਮਾਨਸਾ, 14 ਸਤੰਬਰ
ਐਂਟੀ-ਨਾਰਕੋਟਿਕਸ ਟਾਸਕ ਫੋਰਸ ਵੱਲੋਂ ਮਾਨਸਾ ਦੇ ਸਾਬਕਾ ਡਰੱਗ ਇੰਸਪੈਕਟਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਿਸਾਨ, ਮਜ਼ਦੂਰ ਅਤੇ ਇਨਕਲਾਬੀ ਧਿਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਅਧਿਕਾਰੀ ਦੀ ਮਾਲਵਾ ਖੇਤਰ ’ਚ ਜਿੱਥੇ-ਜਿੱਥੇ ਵੀ ਤਾਇਨਾਤੀ ਰਹੀ ਹੈ, ਉੱਥੇ ਕੁੱਝ ਮੈਡੀਕਲ ਸਟੋਰਾਂ ਦੇ ਮਾਲਕਾਂ ਸਮੇਤ ਉੱਚ ਪੁਲੀਸ ਅਧਿਕਾਰੀਆਂ ਦੇ ਇਸ ਨਾਲ ਤਾਲਮੇਲ ਦੀ ਪੜਤਾਲ ਕਰਵਾਈ ਜਾਵੇ। ਇੱਥੇ ਬਾਬਾ ਬੂਝਾ ਸਿੰਘ ਭਵਨ ਵਿੱਚ ਸੀਪੀਆਈ (ਐੱਮਐੱਲ) ਲਿਬਰੇਸ਼ਨ ਆਗੂ ਰਾਜਵਿੰਦਰ ਰਾਣਾ, ਸੁਰਿੰਦਰ ਸ਼ਰਮਾ, ਸ਼ਿਵਚਰਨ ਸੂਚਨ, ਇਨਕਲਾਬੀ ਨੌਜਵਾਨ ਸਭਾ ਦੇ ਆਗੂ ਗਗਨ ਸਿਰਸੀਵਾਲਾ, ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਦੇ ਸੁਖਜੀਤ ਰਾਮਾਂਨੰਦੀ, ਕੁਲਵੰਤ ਖੋਖਰ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਛੱਜੂ ਸਿੰਘ ਦਿਆਲਪੁਰਾ ਨੇ ਕਿਹਾ ਕਿ ਮਾਨਸਾ ਵਿੱਚ ਨਸ਼ਿਆਂ ਵਿਰੋਧੀ ਅੰਦੋਲਨ ਦੌਰਾਨ ਜਥੇਬੰਦੀਆਂ ਨੇ ਲਿਖਤੀ ਰੂਪ ਵਿੱਚ ਇਸ ਇੰਸਪੈਕਟਰ ਖਿਲਾਫ਼ ਵੱਡੇ ਮੁਜ਼ਾਹਰੇ ਕਰ ਕੇ ਦੋਸ਼ ਲਾਏ ਸਨ, ਪਰ ਉਦੋਂ ਪੰਜਾਬ ਸਰਕਾਰ, ਉੱਚ ਅਧਿਕਾਰੀਆਂ ਨੇ ਕਿਸੇ ਅਪੀਲ-ਦਲੀਲ ਨੂੰ ਨਹੀਂ ਸੁਣਿਆ। ਉਨ੍ਹਾਂ ਮੰਗ ਕੀਤੀ ਕਿ ਜੇ ਮਾਮਲੇ ਦੀ ਜਾਂਚ ਸੀ.ਬੀ.ਆਈ ਤੋਂ ਕਰਵਾਈ ਜਾਵੇ ਤਾਂ ਰਾਜਨੀਤਕ ਆਗੂਆਂ ਦੀ ਨਸ਼ਾ ਤਸ਼ਕਰੀ ਵਿੱਚ ਸਮੂਲੀਅਤ ਸਾਹਮਣੇ ਆਉਣ ਦੀ ਸੰਭਾਵਨਾ ਹੈ। ਆਗੂਆਂ ਨੇ ਫੈਸਲਾ ਕੀਤਾ ਕਿ ਡੀਸੀ ਮਾਨਸਾ ਨੂੰ ਜਥੇਬੰਦੀਆਂ ’ਤੇ ਆਧਾਰਤ ਇੱਕ ਵਫ਼ਦ ਸੋਮਵਾਰ ਨੂੰ ਮਿਲੇਗਾ, ਜਿਸ ਦੌਰਾਨ ਨਸ਼ਾ ਤਸ਼ਕਰੀ ਵਿੱਚ ਸ਼ਾਮਲ ਵਿਅਕਤੀਆਂ ਅਤੇ ਡਰੱਗ ਇੰਸਪੈਕਟਰ ਦੇ ਚਹੇਤੇ ਲੋਕਾਂ ਦੀ ਜਾਂਚ ਦੀ ਮੰਗ ਕੀਤੀ ਜਾਵੇਗੀ।

Advertisement

Advertisement
Advertisement
Author Image

Advertisement