ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟਰਾਲੇ ਤੇ ਟਰੱਕ ਦੀ ਟੱਕਰ ’ਚ ਡਰਾਈਵਰ ਹਲਾਕ

07:48 AM Apr 27, 2024 IST
ਹਾਦਸੇ ਵਿੱਚ ਨੁਕਸਾਨੇ ਗਏ ਵਾਹਨ ਨੂੰ ਸੜਕ ਤੋਂ ਹਟਾਉਂਦੀ ਹੋਈ ਕਰੇਨ। -ਫੋਟੋ: ਅਸ਼ਵਨੀ ਧੀਮਾਨ

ਗਗਨਦੀਪ ਸਿੰਘ ਅਰੋੜਾ
ਲੁਧਿਆਣਾ, 26 ਅਪਰੈਲ
ਤਾਜਪੁਰ ਰੋਡ ’ਤੇ ਬਸਤੀ ਜੋਧੇਵਾਲ ਚੌਕ ਵਿੱਚ ਪੈਣ ਵਾਲੇ ਕੌਮੀ ਮਾਰਗ ’ਤੇ ਅੱਜ ਸਵੇਰੇ ਤੇਜ਼ ਰਫ਼ਤਾਰ ਟਰਾਲਾ ਆਪਣੇ ਅੱਗੇ ਚੱਲ ਰਹੇ ਟਰੱਕ ਨਾਲ ਟਕਰਾ ਗਿਆ ਜਿਸ ਵਿੱਚ ਡਰਾਈਵਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਕਾਰਨ ਸੜਕ ’ਤੇ ਜਾਮ ਲੱਗ ਗਿਆ। ਰਾਹਗੀਰਾਂ ਨੇ ਤੁਰੰਤ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਕੌਮੀ ਮਾਰਗ ਸੁਰੱਖਿਆ ਟੀਮ ਘਟਨਾ ਸਥਾਨ ’ਤੇ ਪੁੱਜ ਗਈ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਡਰਾਈਵਰ ਦੀ ਲਾਸ਼ ਵਾਹਨ ਵਿੱਚੋਂ ਕੱਢਣ ਲਈ ਕਾਫ਼ੀ ਮੁਸ਼ੱਕਤ ਕਰਨੀ ਪਈ। ਕੈਬਿਨ ਨੂੰ ਕੱਟ ਕੇ ਲਾਸ਼ ਬਾਹਰ ਕੱਢੀ ਗਈ। ਇਸ ਕੰਮ ਨੂੰ ਕਰਨ ਵਿੱਚ ਲਗਪਗ ਦੋ ਘੰਟੇ ਤੋਂ ਵੱਧ ਦਾ ਸਮਾਂ ਲੱਗਿਆ। ਮ੍ਰਿਤਕ ਦੀ ਪਛਾਣ ਸੁਖਦੇਵ ਸਿੰਘ ਵਜੋਂ ਹੋਈ ਹੈ। ਪੁਲੀਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਥਾਣਾ ਦਰੇਸੀ ਦੀ ਪੁਲੀਸ ਮਾਮਲੇ ਦੀ ਜਾਂਚ ਕਰਨ ’ਚ ਲੱਗੀ ਹੋਈ ਹੈ।
ਜਾਣਕਾਰੀ ਅਨੁਸਾਰ ਟਰੱਕ ਡਰਾਈਵਰ ਅਰਜਨ ਨੇ ਦੱਸਿਆ ਕਿ ਉਹ ਸੋਨੀਪਤ ਤੋਂ ਸ੍ਰੀਨਗਰ ਵੱਲ ਜਾ ਰਿਹਾ ਸੀ। ਉਹ ਤਾਜਪੁਰ ਰੋਡ ਹਾਈਵੇਅ ’ਤੇ ਪੁੱਜਿਆ ਤਾਂ ਪਿੱਛੋਂ ਤੇਜ਼ ਰਫ਼ਤਾਰ ਟਰਾਲੇ ਨੇ ਉਸਨੂੰ ਟੱਕਰ ਮਾਰ ਦਿੱਤੀ। ਇਹ ਟਰਾਲਾ ਫਗਵਾੜਾ ਜਾ ਰਿਹਾ ਸੀ। ਪ੍ਰਤੱਖਦਰਸ਼ੀਆਂ ਅਨੁਸਾਰ ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰਾਲੇ ਦੇ ਕੈਬਿਨ ਦਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਸੁਖਦੇਵ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਟਰੱਕ ਡਰਾਈਵਰ ਅਰਜੁਨ ਅਨੁਸਾਰ ਟੱਕਰ ਹੋਣ ਮਗਰੋਂ ਜਦੋਂ ਉਹ ਆਪਣੇ ਵਾਹਨ ’ਚੋਂ ਉਤਰ ਕੇ ਟਰਾਲੇ ਵੱਲ ਗਿਆ ਤਾਂ ਡਰਾਈਵਰ ਦੀ ਮੌਤ ਹੋ ਚੁੱਕੀ ਸੀ। ਸੁਖਦੇਵ ਨੇ ਕੰਨਾਂ ਵਿੱਚ ਹੈੱਡਫੋਨ ਲਾ ਰੱਖੇ ਸਨ। ਸ਼ੱਕ ਹੈ ਕਿ ਉਹ ਗਾਣੇ ਸੁਣ ਰਿਹਾ ਸੀ ਅਤੇ ਨੀਂਦ ਦੀ ਝਪਕੀ ਆਉਣ ਕਾਰਨ ਟੱਕਰ ਹੋ ਗਈ। ਅਰਜੁਨ ਅਨੁਸਾਰ ਉਸਨੇ ਕੁਝ ਰਾਹਗੀਰਾਂ ਦੀ ਮਦਦ ਨਾਲ ਲਾਸ਼ ਨੂੰ ਕੱਢਣ ਦੀ ਕੋਸ਼ਿਸ਼ ਵੀ ਕੀਤੀ, ਪਰ ਉਹ ਕਾਮਯਾਬ ਨਹੀਂ ਹੋ ਸਕਿਆ। ਇਸ ਦੌਰਾਨ ਸੂਚਨਾ ਮਿਲਦੇ ਹੀ ਪੁਲੀਸ ਵੀ ਘਟਨਾ ਸਥਾਨ ’ਤੇ ਪੁੱਜ ਗਈ। ਕੌਮੀ ਮਾਰਗ ਦੀ ਸੁਰੱਖਿਆ ਟੀਮ ਵੀ ਆ ਗਈ ਅਤੇ ਉਨ੍ਹਾਂ ਨੇ ਕਟਰ ਨਾਲ ਕੈਬਿਨ ਕੱਟਣ ਦੀ ਕੋਸ਼ਿਸ਼ ਕੀਤੀ, ਪਰ ਤਾਂ ਵੀ ਲਾਸ਼ ਬਾਹਰ ਨਹੀਂ ਨਿਕਲੀ। ਇਸ ਮਗਰੋਂ ਕਰੇਨ ਦੀ ਮਦਦ ਨਾਲ ਸੀਟ ਬਾਹਰ ਖਿੱਚੀ ਗਈ ਅਤੇ ਲਾਸ਼ ਕੈਬਿਨ ਵਿੱਚੋਂ ਬਾਹਰ ਕੱਢੀ ਗਈ। ਜਾਂਚ ਅਧਿਕਾਰੀ ਸਬ-ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਡਰਾਈਵਰ ਦੇ ਪਰਿਵਾਰ ਤੇ ਉਸਦੇ ਮਾਲਕਾਂ ਨੂੰ ਫੋਨ ਕਰ ਕੇ ਸੂਚਨਾ ਦੇ ਦਿੱਤੀ ਗਈ ਹੈ।

Advertisement

ਵਾਹਨ ਦੀ ਟੱਕਰ ਕਾਰਨ ਨੌਜਵਾਨ ਜ਼ਖ਼ਮੀ

ਲੁਧਿਆਣਾ (ਗੁਰਿੰਦਰ ਿਸੰਘ): ਥਾਣਾ ਫੋਕਲ ਪੁਆਇੰਟ ਦੇ ਇਲਾਕੇ ਵੀਰ ਪੈਲੇਸ ਚੌਕ ਚੰਡੀਗੜ੍ਹ ਰੋਡ ’ਤੇ ਥਾਰ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਨੌਜਵਾਨ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਨੇ ਅਣਪਛਾਤੇ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ।‌ ਇਸ ਸਬੰਧੀ ਪਿੰਡ ਭਾਮੀਆ ਕਲਾਂ ਵਾਸੀ ਧਰਮਪਾਲ ਸਿੰਘ ਨੇ ਦੱਸਿਆ ਕਿ ਉਸਦਾ ਵੱਡਾ ਲੜਕਾ ਪ੍ਰਭਜੋਤ ਸਿੰਘ ਵੀਰ ਪੈਲੇਸ ਚੌਕ ਵਿਖੇ ਬੱਸ ਤੋਂ ਉੱਤਰ ਕੇ ਸੜਕ ਕਿਨਾਰੇ ਖੜ੍ਹਾ ਸੀ। ਇਸ ਦੌਰਾਨ ਕੋਹਾੜਾ ਸਾਈਡ ਤੋਂ ਇੱਕ ਚਿੱਟੇ ਰੰਗ ਦੀ ਥਾਰ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ। ਥਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪ੍ਰਭਜੋਤ ਸਿੰਘ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।

Advertisement
Advertisement
Advertisement