ਕੁੱਤਿਆਂ ਨੇ ਕਬਰਿਸਤਾਨ ’ਚੋਂ ਬੱਚੇ ਦੀ ਲਾਸ਼ ਕੱਢੀ
08:20 AM May 04, 2024 IST
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਮਈ
ਸ਼ਿਵਪੁਰੀ ਇਲਾਕੇ ’ਚ ਸਾਧੂ ਆਸ਼ਰਮ ਵਾਲੀ ਗਲੀ ’ਚ ਵੀਰਵਾਰ ਨੂੰ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਲਾਵਾਰਸ ਕੁੱਤਾ ਨਵਜੰਮੇ ਬੱਚੇ ਦੀ ਲਾਸ਼ ਲੈ ਆਇਆ। ਕੁੱਤਾ ਜਦੋਂ ਲਾਸ਼ ਨੂੰ ਨੋਚਣ ਲੱਗਿਆ ਤਾਂ ਇਲਾਕੇ ਦੇ ਲੋਕਾਂ ਨੇ ਦੇਖ ਕੇ ਉਸ ਨੂੰ ਭਜਾ ਦਿੱਤਾ। ਇਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ-4 ਦੀ ਪੁਲੀਸ ਪੁੱਜੀ। ਜਾਂਚ ਦੌਰਾਨ ਪਤਾ ਲੱਗਿਆ ਕਿ ਜਿਸ ਥਾਂ ਤੋਂ ਨਵਜੰਮੇ ਬੱਚੇ ਦੀ ਲਾਸ਼ ਮਿਲੀ ਹੈ, ਉਸ ਤੋਂ ਕੁਝ ਦੂਰੀ ’ਤੇ ਬੱਚਿਆਂ ਦਾ ਕਬਰਿਸਤਾਨ ਹੈ ਜਿੱਥੋਂ ਕੁੱਤਾ ਮਿੱਟੀ ਪੁੱਟ ਕੇ ਬੱਚੇ ਦੀ ਲਾਸ਼ ਕੱਢ ਲਿਆਇਆ। ਇਸ ਤਰ੍ਹਾਂ ਦੀਆਂ ਵਾਰਦਾਤਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਹਨ। ਇਸ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ-4 ਦੀ ਪੁਲੀਸ ਨੇ ਮੰਦਰ ਕਮੇਟੀ ਦੇ ਮੈਂਬਰਾਂ ਨਾਲ ਸੰਪਰਕ ਕੀਤਾ ਅਤੇ ਲਾਸ਼ ਨੂੰ ਫਿਰ ਤੋਂ ਦਫ਼ਨਾ ਦਿੱਤਾ।
Advertisement
Advertisement
Related News
Advertisement