ਦਿੱਲੀ ਹਾਈ ਕੋਰਟ ਨੇ ਪੂਜਾ ਖੇਡਕਰ ਤੋਂ ਜਵਾਬ ਮੰਗਿਆ
07:41 AM Sep 20, 2024 IST
Advertisement
ਨਵੀਂ ਦਿੱਲੀ:
Advertisement
ਦਿੱਲੀ ਹਾਈ ਕੋਰਟ ਨੇ ਅੱਜ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਈ) ਦੇ ਉਨ੍ਹਾਂ ਦੋਸ਼ਾਂ ’ਤੇ ਸਾਬਕਾ ਆਈਏਐੱਸ ਅਧਿਕਾਰੀ ਪੂਜਾ ਖੇਡਕਰ ਤੋਂ ਜਵਾਬ ਮੰਗਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਖੇਡਕਰ ਨੇ ਆਪਣੀ ਅਗਾਊਂ ਜ਼ਮਾਨਤ ਪਟੀਸ਼ਨ ਸਬੰਧੀ ਗਲਤ ਬਿਆਨ ਦੇ ਕੇ ਝੂਠੀ ਗਵਾਹੀ ਦਿੱਤੀ। ਜਸਟਿਸ ਸੁਬਰਾਮਨੀਅਮ ਪ੍ਰਸਾਦ ਨੇ ਕਮਿਸ਼ਨ ਦੀ ਅਰਜ਼ੀ ’ਤੇ ਖੇਡਕਰ ਨੂੰ ਜਵਾਬ ਦਾਖ਼ਲ ਕਰਨ ਲਈ ਕਿਹਾ। ਯੂਪੀਐੱਸਸੀ ਨੇ ਉਸ ਦੀ ਅਗਾਊਂ ਜ਼ਮਾਨਤ ਪਟੀਸ਼ਨ ’ਤੇ ਕਾਰਵਾਈ ਸਬੰਧੀ ਇਹ ਅਰਜ਼ੀ ਦਾਇਰ ਕੀਤੀ ਹੈ। ਜਸਟਿਸ ਪ੍ਰਸਾਦ ਨੇ ਮਾਮਲੇ ਦੀ ਸੁਣਵਾਈ 26 ਸਤੰਬਰ ਲਈ ਸੂਚੀਬੱਧ ਕਰ ਦਿੱਤੀ ਹੈ। ਵਕੀਲ ਵਰਧਮਾਨ ਕੌਸ਼ਿਕ ਵੱਲੋਂ ਦਾਇਰ ਕੀਤੀ ਗਈ ਅਰਜ਼ੀ ਵਿੱਚ ਯੂਪੀਐੱਸਈ ਨੇ ਕਿਹਾ ਕਿ ਖੇਡਕਰ ਨੇ ਆਪਣੇ ਜਵਾਬੀ ਹਲਫ਼ਨਾਮੇ ਵਿੱਚ ‘ਪੂਰੀ ਤਰ੍ਹਾਂ ਝੂਠਾ’ ਬਿਆਨ ਦਿੱਤਾ ਹੈ। ਹਾਲਾਂਕਿ ਖੇਡਕਰ ਨੇ ਦੋਸ਼ਾਂ ਨੂੰ ਨਕਾਰਿਆ ਹੈ। -ਪੀਟੀਆਈ
Advertisement
Advertisement