ਦਿੱਲੀ ਕਮੇਟੀ ਨੇ ਸਮਾਣਾ ਨੇੜਲੇ ਪਿੰਡਾਂ ਵਾਸਤੇ ਰਾਸ਼ਨ ਭੇਜਿਆ
08:33 AM Jul 20, 2023 IST
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਅੱਜ ਪੰਜਾਬ ਦੇ ਹੜ੍ਹ ਮਾਰੇ ਪਿੰਡਾਂ ਵਾਸਤੇ ਦੋ ਟਰੱਕ ਰਾਸ਼ਨ ਦੇ ਰਵਾਨਾ ਕੀਤੇ ਹਨ। ਅੱਜ ਇਥੇ ਟਰੱਕ ਰਵਾਨਾ ਕਰਨ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਾਲਕਾ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਪਹਿਲਾਂ ਦਿੱਲੀ ਵਿਚ ਵੀ ਹੜ੍ਹ ਮਾਰੇ ਲੋਕਾਂ ਵਾਸਤੇ ਲੰਗਰ ਲਾਏ ਸਨ। ਹੁਣ ਸੂਚਨਾ ਮਿਲੀ ਸੀ ਕਿ ਪਟਿਆਲਾ ਵਿਚ ਸਮਾਣਾ ਦੇ ਨੇੜਲੇ ਪਿੰਡਾਂ ਵਿਚ ਰਾਸ਼ਨ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭੁਪਿੰਦਰ ਸਿੰਘ ਗਿੰਨੀ ਉਸ ਇਲਾਕੇ ਦੇ ਰਹਿਣ ਵਾਲੇ ਹਨ, ਜਨਿ੍ਹਾਂ ਦੀ ਇਲਾਕੇ ਦੇ ਕਈ ਪੰਚਾਂ ਸਰਪੰਚਾਂ ਨਾਲ ਗੱਲਬਾਤ ਹੋਈ ਹੈ ਤੇ ਪਤਾ ਲੱਗਾ ਕਿ ਉਸ ਇਲਾਕੇ ਵਿਚ ਪਿੰਡਾਂ ਦੇ ਲੋਕਾਂ ਨੂੰ ਰਾਸ਼ਨ ਦੀ ਜ਼ਰੂਰਤ ਹੈ।
Advertisement
Advertisement